ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਦੀਆਂ 13 ਵਿਦਿਆਰਥਣਾਂ ਨੂੰ ਮੋਬਾਇਲ ਫ਼ੋਨ ਦਿੱਤੇ ਗਏ

11/26/2020 1:05:51 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਲਕੀਤ ਸਿੰਘ ਖੋਸਾ ਗੋਨੇਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਵਿਖੇ 'ਬੇਟੀ ਬਚਾਓ ਬੇਟੀ ਪੜਾਓ' ਅਧੀਨ ਇਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਕੂਲ ਦੀਆਂ 13 ਵਿਦਿਆਰਥਣਾਂ ਜਿੰਨਾਂ ਨੇ 9ਵੀਂ ਜਮਾਤ 'ਚੋਂ 60 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਨੂੰ ਮੋਬਾਇਲ ਫ਼ੋਨ ਦਿੱਤੇ ਗਏ। ਇਸ ਤੋਂ ਇਲਾਵਾ 8ਵੀਂ ਕਲਾਸ ਦੀਆਂ 9 ਵਿਦਿਆਰਥਣਾਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ।

ਸਮਾਗਮ ਨੂੰ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ, ਸਰਪੰਚ ਪਰਮਜੀਤ ਸਿੰਘ ਬਰਾੜ ਤੇ ਅਧਿਆਪਕ ਬੂਟਾ ਸਿੰਘ ਵਾਕਫ ਨੇ ਸੰਬੋਧਨ ਕੀਤਾ ਅਤੇ ਵਿਦਿਆਰਥਣਾਂ ਤੇ ਮਾਪਿਆਂ ਨੂੰ ਸਰਕਾਰ ਅਤੇ ਵਿਭਾਗ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਮੈਂਬਰ ਪੰਚਾਇਤ ਗੁਰਦੀਪ ਸਿੰਘ ਬਰਾੜ, ਮੈਂਬਰ ਪੰਚਾਇਤ ਸ਼ਿਵਰਾਜ ਸਿੰਘ ਬਰਾੜ, ਮੇਜਰ ਸਿੰਘ ਮਿੱਠੂ, ਸਤਵੀਰ ਸਿੰਘ ਢਿੱਲੋਂ, ਅੰਗਰੇਜ ਸਿੰਘ ਤੋਂ ਇਲਾਵਾ ਅਧਿਆਪਕਾਂ ਪਰਮਜੀਤ ਕੌਰ ਬਰਾੜ, ਗੁਰਜੀਤ ਕੌਰ ਧਾਲੀਵਾਲ, ਮਹਿੰਦਰ ਵਰਮਾ, ਮਨੀਸ਼, ਗੁਰਵਿੰਦਰ ਸਿੰਘ, ਅਰਵਿੰਦਰ ਕੌਰ, ਅੰਜੂ ਨਾਰੰਗ, ਸੁਖਦੀਪ ਕੌਰ, ਊਸ਼ਾ ਰਾਣੀ, ਗੀਤਾ ਰਾਣੀ, ਜੀਵਨ ਜੋਤ ਕੌਰ ਤੇ ਸਿਮਰਜੀਤ ਕੌਰ ਆਦਿ ਮੌਜ਼ੂਦ ਸਨ।


Aarti dhillon

Content Editor

Related News