ਮੋਬਾਇਲ ਖੋਹਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਪੁਲਸ ਨੇ ਕੀਤਾ ਕਾਬੂ

03/02/2020 5:11:17 PM

ਬੁਢਲਾਡਾ (ਬਾਂਸਲ) - ਸਥਾਨਕ ਸ਼ਹਿਰ ਅੰਦਰ ਰਾਹਗੀਰ ਲੋਕਾਂ ਕੋਲੋ ਮੋਬਾਇਲ ਖੁੱਹਣ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨਾਂ ਨੂੰ ਸਿਟੀ ਪੁਲਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਨੌਜਵਾਨਾਂ ਤੋਂ ਅੱਧੀ ਦਰਜਨ ਤੋਂ ਵੱਧ ਖੋਹੇ ਹੋਏ ਮੋਬਾਇਲ ਫੋਨ ਸਣੇ ਇਕ ਮੋਟਰਸਾਇਕਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸਿਟੀ ਇੰਨਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਕਾਬੂ ਕਰਨ ਲਈ ਪੁਲਸ ਨੇ ਇਕ ਟੀਮ ਬਣਾ ਕੇ ਇਲਾਕੇ ਦੀਆਂ ਵੱਖ-ਵੱਖ ਥਾਵਾਂ ’ਤੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।

ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਸ਼ਹਿਰ ਦੇ ਰੇਲਵੇ ਸਟੈਸ਼ਨ ਅਤੇ ਵੱਖ-ਵੱਖ ਬਜ਼ਾਰਾਂ ’ਚੋਂ ਮੋਬਾਇਲ ਖੋਹ ਕੇ ਲੈ ਜਾਣ ਵਾਲੇ ਰਾਜੂ ਉਰਫ ਮੱਦੀ ਨੂੰ ਖੋਹੇ ਹੋਏ ਮੋਬਾਇਲਾਂ ਸਣੇ ਕਾਬੂ ਕਰ ਲਿਆ। ਉਕਤ ਨੌਜਵਾਨ ਮੋਬਾਇਲ ਵੇਚਣ ਦੀ ਤਾਕ ’ਚ ਸ਼ਹਿਰ ਦੇ ਵਾਟਰ ਵਰਕਸ ਕੋਲ ਮੌਜੂਦ ਸੀ। ਇਸੇ ਤਰ੍ਹਾਂ ਉਕਤ ਟੀਮ ਨੇ ਆਈ.ਟੀ.ਆਈ. ਚੌਕ ਤੋਂ ਬੱਸ ਸਟੈਡ ਰੋਡ ’ਤੇ ਝਪੱਟਮਾਰ ਕਰ ਮੋਬਾਇਲ ਖੋਹਣ ਵਾਲੇ 3 ਨੌਜਵਾਨਾਂ ਨੂੰ ਮੋਟਰਸਾਇਕਲ ਸਮੇਤ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪਛਾਣ ਬੁਢਲਾਡਾ ਵਾਸੀ ਜ਼ੋਨੀ, ਗਿਪੀ ਅਤੇ ਅਜੇ ਵਜੋਂ ਹੋਈ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਇਕ ਹਫਤਾ ਪਹਿਲਾ ਪੁਲਸ ਨੇ ਅਜਿਹੇ ਹੀ ਕੁਝ ਵਿਅਕਤੀਆਂ ਨੂੰ ਕਾਬੂ ਕਰਕੇ ਜੇਲ ਭੇਜਿਆ ਸੀ। ਉਨ੍ਹਾਂ ਕਿਹਾ ਕਿ ਇੰਨਾ ਵਾਰਦਾਤਾ ’ਚ ਦਰਜਨ ਦੇ ਕਰੀਬ ਨੌਜਵਾਨ ਸ਼ਾਮਲ ਹੋਣ ਦੀ ਸ਼ੰਕਾ ਹੈ। 


rajwinder kaur

Content Editor

Related News