ਸਿਵਲ ਹਸਪਤਾਲ ਤੇ ਪੁਲਸ ਮੁਲਾਜ਼ਮਾਂ ਨੂੰ ਵਿਧਾਇਕ ਜ਼ੀਰਾ ਨੇ ਵੰਡੀਆਂ PPE ਕਿੱਟਾਂ

04/16/2020 3:48:52 PM

ਜ਼ੀਰਾ (ਸਤੀਸ਼) - ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਅੱਜ ਸਿਵਲ ਹਸਪਤਾਲ ਜ਼ੀਰਾ ਮੱਖੂ ਮੱਲਾਂਵਾਲਾ ਕੱਸੋਆਣਾ ਆਦਿ ਵਿਚ ਤਾਇਨਾਤ ਕਰਮਚਾਰੀਆਂ ਨੂੰ ਪੀ.ਪੀ.ਈ ਕਿੱਟਾਂ ਦਿੱਤੀਆਂ ਗਈਆਂ। ਉਕਤ ਕਰਮਚਾਰੀਆਂ ਤੋਂ ਇਲਾਵਾ ਜ਼ੀਰਾ ਨੇ ਥਾਣਾ ਜ਼ੀਰਾ ਮੱਖੂ ਮੱਲਾਂਵਾਲਾ ਦੇ ਪੁਲਸ ਮੁਲਾਜ਼ਮਾਂ ਨੂੰ ਵੀ ਪੀ.ਪੀ.ਈ.ਕਿੱਟਾਂ ਵਿਤਰਿਤ ਕੀਤੀਆਂ ਗਈਆਂ। ਇਸ ਵਿਸ਼ੇਸ਼ ਮੌਕੇ ’ਤੇ ਪੱਤਰਕਾਰ ਨਾਲ ਗੱਲਬਾਤ ਕਰ ਦੇ ਹੋਏ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕੋਰੋਨਾ ਵਾਇਰਸ ਦਾ ਕਹਿਰ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਲਈ ਸਾਰੇ ਇਕੱਠੇ ਹੋ ਕੇ ਲੜਾਈ ਲੜ ਰਹੇ ਹਾਂ। ਕੋਰੋਨਾ ਦੇ ਚੱਲਦਿਆਂ ਇਹ ਸਾਰੇ ਮੁਲਾਜ਼ਮ ਲੋਕ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। 

ਇਸ ਮੌਕੇ ਉਨ੍ਹਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਨਾਲ-ਨਾਲ ਸੁਖਮਨੀ ਹਸਪਤਾਲ ਨੂੰ ਵੀ ਮੁਸੀਬਤ ਦੀ ਇਸ ਘੜੀ ਵਿਚ ਹਮੇਸ਼ਾਂ ਤਿਆਰ ਰਹਿਣ ਦੀ ਅਪੀਲ ਕੀਤੀ।

rajwinder kaur

This news is Content Editor rajwinder kaur