ਹਰਿਆਣਾ ਮੰਤਰੀ ਵੱਲੋਂ ਪੰਜਾਬ ਵਿਧਾਇਕਾਂ ਦੇ ਉਡਾਏ ਮਜ਼ਾਕ ਦਾ ਲਾਭ ਸਿੰਘ ਉਗੋਕੇ ਨੇ ਦਿੱਤਾ ਠੋਕਵਾਂ ਜਵਾਬ

04/10/2022 12:58:29 PM

ਤਪਾ ਮੰਡੀ  (ਮੇਸ਼ੀ) : ਭਦੌੜ ਹਲਕੇ ਤੋਂ ‘ਆਪ’ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਦਫ਼ਤਰ ਵਿਖੇ ਪ੍ਰੈਸ ਅੱਗੇ ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਚੌਟਾਲਾ ਦੇ ਇੱਕ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਸਮੇਤ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਗਰੀਬ ਘਰਾਂ ‘ਚੋਂ ਨਿਕਲੇ ਹਨ ਪਰ ਉਹ ਉਨ੍ਹਾਂ ਲੋਕਾਂ ‘ਚ ਹੀ ਹਾਜ਼ਰ ਹਨ, ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਜਿਤਾਕੇ ਵਿਧਾਨ ਸਭਾ ‘ਚ ਭੇਜਿਆ ਹੈ।  ਹਰਿਆਣਾ ਦੇ ਊਰਜਾ ਮੰਤਰੀ ਅਤੇ ਉਨ੍ਹਾਂ ਵਰਗੇ ਹੋਰਾਂ ਨੂੰ ਰਾਜਨੀਤੀ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਹੈ। ਵਿਧਾਇਕ ਉਗੋਕੇ ਨੇ ਅੱਗੇ ਕਿਹਾ ਕਿ ਅਗਾਮੀ ਸਮੇਂ ‘ਚ ਹਰਿਆਣਾ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਦੌਰੇ ਕੀਤੇ ਗਏ ਹਨ, ਜਿੱਥੇ ਆਮ ਆਦਮੀ ਪਾਰਟੀ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ। ਇਸ ਗੱਲ ਤੋਂ ਨਾਖੁਸ਼ ਭਾਜਪਾ ਨੇਤਾ ਕੋਈ ਪੇਸ਼ ਨਾ ਚਲਦੈ ਗੁੱਸੇ ‘ਚ ਅਜਿਹੀਆਂ ਬਿਆਨਬਾਜੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਚੌਟਾਲਾ ਨੇ ਤਾਜ਼ਾ ਬਿਆਨ ਦਿੱਤਾ, ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜਿੰਨੇ ਵੀ ਮੰਤਰੀ ਬਣੇ ਹਨ, ਉਹ ਸਾਰੇ ਨਵੇਂ ਹਨ ਅਤੇ ਉਨ੍ਹਾਂ ਕੋਲ ਕੋਈ ਤਜਰਬਾ ਨਹੀਂ ਹੈ ਅਤੇ ਪੰਜਾਬ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਜਿਹੜੇ 90 ਫੀਸਦ ਲੋਕ ਚੁਣੇ ਗਏ ਸਨ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਪਹਿਲਾਂ ਵਿਧਾਨ ਸਭਾ ਨਹੀਂ ਦੇਖੀ ਸੀ। ਲਾਭ ਸਿੰਘ ਉਗੋਕੇ ਬਾਰੇ ਕੁਝ ਮੋਬਾਈਲ ਰਿਪੇਅਰ ਕਰਦੇ ਸਨ ਅਤੇ ਕੁਝ ਆਟੋ ਚਾਲਕ। ਊਰਜਾ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਸੂਬਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਤਜ਼ਰਬੇ ਦੀ ਘਾਟ ਕਾਰਨ ਸਰਕਾਰ ਨੂੰ ਸਹੀ ਢੰਗ ਨਾਲ ਨਹੀਂ ਚਲਾ ਸਕੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ’ਤੇ ਪਿਆ ਇਕ ਹੋਰ ਵੱਡਾ ਬੋਝ,ਖੱਡਾਂ ਬੰਦ ਹੋਣ ਕਾਰਨ ਮਹਿੰਗੀ ਹੋਈ ਰੇਤ

ਹਰਿਆਣਾ ਦੇ ਮੰਤਰੀ ਦੀ ਟਿੱਪਣੀ ‘ਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਤੇ ਕਿਹਾ- ‘ਭਾਈ, ਇਸ ਦੇਸ਼ ਦੇ ਆਮ ਆਦਮੀ ਦਾ ਮਜ਼ਾਕ ਨਾ ਉਡਾਓ। ਜੋ ਕੰਮ ਸਾਰੀਆਂ ਪਾਰਟੀਆਂ ਅਤੇ ਲੀਡਰ 75 ਸਾਲਾਂ ‘ਚ ਨਹੀਂ ਕਰ ਸਕੀਆਂ, ਉਹ ਕੰਮ ਹੁਣ ਇਸ ਦੇਸ਼ ਦਾ ਆਮ ਆਦਮੀ ਕਰੇਗਾ, ਕਿਉਂਕਿ ਸਾਡੀ ਨੀਅਤ ਸਾਫ਼ ਹੈ। ਦੇਸ਼ ਨੇ ‘ਆਪ’ ਆਗੂਆਂ ‘ਤੇ ਭਰੋਸਾ ਕੀਤਾ। ਬਾਕੀਆਂ ਪਾਰਟੀਆਂ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ। ਦੇਖੋ, ਆਮ ਆਦਮੀ ਚੰਗੀ ਸਰਕਾਰ ਚਲਾਏਗੀ। ਇਸ ਦੌਰਾਨ ਹਲਕਾ ਵਿਧਾਇਕ ਭਦੌੜ ਲਾਭ ਸਿੰਘ ਗੁੱਗੂ ਨੇ ਕਿਹਾ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਸਕਦੀ ਹੈ ਪਰ ਉਨ੍ਹਾਂ ਵੱਲੋਂ ਲੋਕ ਹਿੱਤਾਂ ਲਈ ਲਏ ਗਏ ਫ਼ੈਸਲੇ ਮਜ਼ਬੂਤ ਸਨ, ਹੈ ਤੇ ਸਦਾ ਮਜ਼ਬੂਤ ਰਹਿਣਗੇ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
 


Anuradha

Content Editor

Related News