ਭਦੌੜ ਹਲਕੇ ਤੋਂ ਬਣੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਮੰਡੀ ਹਸਪਤਾਲ ਦਾ ਕੀਤਾ ਦੌਰਾ

03/12/2022 4:15:34 PM

ਤਪਾ ਮੰਡੀ (ਸ਼ਾਮ,ਗਰਗ) : ਸਰਕਾਰ ਬਣਦੇ ਸਾਰ ਹੀ ਹਲਕਾ ਭਦੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਪੂਰੇ ਐਕਸ਼ਨ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਜਿਥੇ ਓ.ਪੀ.ਡੀ ਤੋਂ ਲੈਕੇ ਡਾਕਟਰਾਂ ਦੀ ਹਾਜ਼ਰੀ ਚੈੱਕ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵਾਰਡਾਂ ‘ਚ ਪਏ ਮਰੀਜ਼ਾਂ ਦਾ ਹਾਲ-ਚਾਲ ਵੀ ਜਾਣਿਆਂ ਤੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਪੁੱਛਿਆ। ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਨਵਜੋਤ ਪਾਲ ਸਿੰਘ ਭੁੱਲਰ ਨੂੰ ਕਿਹਾ ਕਿ ਸਾਰੇ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਦਵਾਈਆਂ ਤੋਂ ਲੈਕੇ ਹੋਰ ਜੋ ਵੀ ਜ਼ਰੂਰੀ ਲੋੜਾਂ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਜਲਦ ਪੂਰਾ ਕੀਤਾ ਜਾਵੇਗਾ। ਮੌਕੇ ’ਤੇ ਪੁੱਜੇ ਮਰੀਜ਼ਾਂ ਨੇ ਮੰਗ ਕੀਤੀ ਕਿ ਬਰਨਾਲਾ ਹਸਪਤਾਲ ਅੰਦਰ ਹੱਡੀਆਂ ਦੇ ਤਿੰਨ ਡਾਕਟਰ ਹਨ ਜਦਕਿ ਤਪਾ ਹਸਪਤਾਲ ‘ਚ ਹੱਡੀਆਂ ਵਾਲੇ ਡਾਕਟਰ ਦੀ ਕੁਰਸੀ ਖਾਲੀ ਪਈ ਹੈ, ਉਨ੍ਹਾਂ ‘ਚੋਂ ਇੱਕ ਡਾਕਟਰ ਤਪਾ ਵਿਖੇ ਲਗਾਇਆ ਜਾਵੇ ਅਤੇ ਖ਼ਰਾਬ ਪਈ ਲਿਫਟ ਵੀ ਠੀਕ ਕਰਨ ਬਾਰੇ ਧਿਆਨ ‘ਚ ਲਿਆਦਾ ਗਿਆ।

ਇਹ ਵੀ ਪੜ੍ਹੋ : ਬਠਿੰਡਾ ਵਾਸੀ ‘ਆਪ’ ਉਮੀਦਵਾਰ ਦੀ ਜਿੱਤ ਤੋਂ ਇੰਨੇ ਖੁਸ਼ ਨਹੀਂ ਜਿੰਨਾ ਮਨਪ੍ਰੀਤ ਬਾਦਲ ਦੀ ਹਾਰ ਤੋਂ

ਇਸ ਤੋਂ ਪਹਿਲਾਂ ਹਸਪਤਾਲ ‘ਚ ਤਾਇਨਾਤ ਸਮੂਹ ਸਟਾਫ਼ ਵੱਲੋਂ ਵਿਧਾਇਕ ਲਾਭ ਸਿੰਘ ਉਗੋਕੇ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਅਤੇ ਸਾਰੇ ਹਰੇਕ ਕਮਰਿਆਂ ‘ਚ ਜਾਕੇ ਡਾਕਟਰਾਂ ਨਾਲ ਜਾਣ-ਪਹਿਚਾਣ ਵੀ ਕੀਤੀ ਅਤੇ ਕਿਹਾ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਉਹ ਚੈਕਿੰਗ ਕਰਨ ਨਹੀਂ ਆਏ ਸਗੋਂ ਹਸਪਤਾਲ ਦੇ ਸਮੂਹ ਸਟਾਫ਼ ਨੂੰ ਮਿਲਣ ਲਈ ਆਏ ਹਨ। ਇਸ ਮੌਕੇ ਸੀਨੀਅਰ ਫਾਰਮਾਸਿਸਟ ਭੂਸ਼ਨ ਕੁਮਾਰ, ਤੇਜਿੰਦਰ ਸਿੰਘ ਢਿਲਵਾਂ, ਪੀ.ਏ,ਜੱਸੀ ਪੁਰਬਾ,ਤਰਸੇਮ ਸਿੰਘ ਕਾਹਨੇਕੇ,ਅੰਮ੍ਰਿਤ ਢਿਲਵਾਂ ਆਦਿ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ : ‘ਆਪ’ ਤੇ ਅਕਾਲੀ ਦਲ ਨੂੰ ਲਪੇਟੇ ’ਚ ਲੈਂਦਿਆਂ ਖਹਿਰਾ ਨੇ ਕੀਤਾ ਭੁਲੱਥ ਦੇ ਲੋਕਾਂ ਦਾ ਧੰਨਵਾਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News