ਵਿਧਾਇਕ ਕੁਲਬੀਰ ਸਿੰਘ ਜ਼ੀਰਾ ਮੇਰਾ ਪੁੱਤਰ ਮੈਂ ਇਸ ਦੀ ਕਿਸੇ ਖ਼ੇਤਰ ’ਚ ਕੰਡ ਨਹੀਂ ਲੱਗਣ ਦਿਆਂਗਾ : ਨਵਜੋਤ ਸਿੰਘ ਸਿੱਧੂ

07/21/2021 2:23:43 PM

ਜ਼ੀਰਾ (ਅਕਾਲੀਆਂਵਾਲਾ): ਪਿਓ ਦਾ ਦਿਲ ਆਪਣੇ ਪੁੱਤਰ ਦੇ ਲਈ ਹਮੇਸ਼ਾ ਧੜਕਦਾ ਹੈ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਮੇਰਾ ਪੁੱਤਰ ਹੈ । ਸਵ. ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਮੇਰੀ ਝੋਲੀ ਪਾ ਕੇ ਗਏ ਸਨ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਆਪਣੇ ਪੁੱਤਰ ਦੀ ਕਦੇ ਵੀ ਕਿਸੇ ਖ਼ੇਤਰ ਵਿਚ ਕੰਡ ਨਹੀਂ ਲੱਗਣ ਦਿਆਂਗਾ।ਇਹ ਬੋਲ ਸਨ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜਿਨ੍ਹਾਂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ੀਰਾ ਹਲਕੇ ਦੇ ਲੋਕਾਂ ਦੇ ਨਾਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਜਿਹੀ ਸਾਂਝ ਹੈ ਕਿ ਇਸ ਸਾਂਝ ਦੇ ਵਿਚੋਂ ਰਤੀ ਭਰ ਹਵਾ ਨਹੀਂ ਲੰਘ ਸਕਦੀ ਅਤੇ ਕੋਈ ਵੀ ਤਾਕਤ ਇਨ੍ਹਾਂ ਨੂੰ ਹਰਾਉਣ ਦੇ ਵਿਚ ਦਮ ਨਹੀਂ ਰੱਖਦੀ।

ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਵਧੀਆ ਅਤੇ ਸਮੇਂ ਦੇ ਨਾਲ ਦਰੁਸਤ ਫੈਸਲਾ ਲਿਆ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਹਰ ਇਨਸਾਫ਼ ਪਸੰਦ ਨਾਗਰਿਕ ਦੇ ਸੀਨੇ ਵਿਚ ਖ਼ੁਸ਼ੀ ਦੀਆਂ ਲੂਰੀਆਂ ਉੱਠ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਾਜ਼ਰ ਸਨ। ਉਧਰ ਹਲਕਾ ਜ਼ੀਰਾ ਦੇ ਕਾਂਗਰਸੀ ਆਗੂ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਹਰੀਸ਼ ਜੈਨ ਗੋਗਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਜ਼ੀਰਾ, ਪੰਚਾਇਤ ਅਫ਼ਸਰ ਗੁਰਪ੍ਰੀਤ ਸਿੰਘ ਢਿੱਲੋਂ,ਹਰੀਸ਼ ਤਾਂਗਰਾ ਉੱਪ ਪ੍ਰਧਾਨ ਨਗਰ ਕੌਂਸਲ, ਬਲਵਿੰਦਰ ਸਿੰਘ ਬੁੱਟਰ ਉਪ ਚੇਅਰਮੈਨ ਜ਼ਿਲਾ ਪ੍ਰੀਸ਼ਦ, ਕੌਂਸਲਰ ਧਰਮਪਾਲ ਚੁੱਘ, ਸਰਪੰਚ ਬਲਕਾਰ ਸਿੰਘ ਸਰਾਂ ਵਕੀਲਾਂ ਵਾਲਾ, ਸਰਪੰਚ ਕਰਨ ਬਰਾੜ ਮਹੀਆਂਵਾਲਾ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ, ਜਗਜੀਤ ਸਿੰਘ ਬਰਾੜ ਪੰਡੋਰੀ ਖੱਤਰੀਆਂ ਆਦਿ ਨੇ ਵੀ ਉਨ੍ਹਾਂ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਜ਼ੀਰਾ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ।


Shyna

Content Editor

Related News