ਪ੍ਰੈੱਸ, ਪੁਲਸ, ਆਰਮੀ, ਵਕੀਲਾਂ ਦੇ ਸਟਿੱਕਰਾਂ ਦੀ ਵੱਡੇ ਪੱਧਰ ''ਤੇ ਹੋ ਰਹੀ ਹੈ ਦੁਰਵਰਤੋਂ

08/19/2019 9:09:45 PM

ਖਮਾਣੋਂ (ਜਟਾਣਾ)— ਸੂਬੇ ਭਰ ਤੇ ਚੰਡੀਗੜ੍ਹ ਵਰਗੀਆਂ ਅਹਿਮ ਥਾਵਾਂ 'ਤੇ ਪ੍ਰੈੱਸ, ਪੁਲਸ, ਆਰਮੀ, ਵਕੀਲਾਂ ਦੇ ਸਟਿੱਕਰਾਂ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੋ ਰਹੀ ਹੈ। ਪੁਲਸ ਨਾਕਿਆਂ ਤੇ ਪੁਲਸ ਨੂੰ ਚਕਮਾਂ ਦੇ ਕੇ ਅਕਸਰ ਇਹ ਦੋ ਨੰਬਰ ਦਾ ਧੰਦਾਂ ਤੇ ਸਮੱਗਲਿੰਗ ਕਰਨ ਵਾਲੇ ਲੋਕ ਅਜਿਹੇ ਪ੍ਰਭਾਵਸ਼ਾਲੀ ਅਦਾਰਿਆਂ ਦੇ ਸਟਿੱਕਰ ਬਣਾ ਕੇ ਪੁਲਸ ਨਾਕਿਆਂ 'ਤੇ ਪੁਲਸ ਨੂੰ ਮੂਰਖ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਇਲਾਕੇ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਕਿ ਪੁਲਸ ਨੂੰ ਚਾਹੀਦਾ ਕਿ ਅਜਿਹੇ ਸਟਿੱਕਰਾਂ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨੂੰ ਸਖਤੀ ਨਾਲ ਨੱਥ ਪਾਉਣ ਦੀ ਲੋੜ ਹੈ, ਤਾਂ ਜੋ ਜੁਰਮ ਵਿਚ ਹੋ ਰਹੇ ਵਾਧੇ ਨੂੰ ਰੋਕਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੇ ਇਕ ਹੁਕਮ ਜਾਰੀ ਕਰ ਕੇ ਕਿਹਾ ਸੀ ਕਿ ਕੋਈ ਵੀ ਪੁਲਸ ਮੁਲਾਜ਼ਮ ਆਪਣੇ ਪ੍ਰਾਈਵੇਟ ਵਾਹਨ 'ਤੇ ਪੁਲਸ ਦਾ ਸਟਿੱਕਰ ਨਹੀਂ ਲਗਾ ਸਕੇਗਾ, ਜਦੋਂਕਿ ਵੇਖਣ 'ਚ ਆਉਂਦਾ ਹੈ ਕਿ ਪੁਲਸ ਨਾਕਿਆਂ ਤੇ ਫੋਕਾ ਰੋਅਬ ਪਾਉਣ ਲਈ ਅਕਸਰ ਹੀ ਵਾਹਨਾਂ 'ਤੇ ਪੁਲਸ ਅਤੇ ਪ੍ਰੈੱਸ ਦੇ ਸਟਿੱਕਰ ਲੱਗੇ ਹੋਏ ਵੇਖੇ ਜਾ ਸਕਦੇ ਹਨ। ਇਸ ਮਾਮਲੇ ਸਬੰਧੀ ਜਦੋਂ ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪੁਲਸ ਨਾਕਿਆਂ 'ਤੇ ਅਤੇ ਸਾਰੇ ਟ੍ਰੈਫਿਕ ਇੰਚਾਰਜਾਂ ਨੂੰ ਇਸ ਸਬੰਧੀ ਹੁਕਮ ਦੇਣਗੇ ਕਿ ਉਹ ਅਜਿਹੇ ਹਰ ਵਾਹਨ ਦੀ ਚੈਕਿੰਗ ਕਰਨ।

KamalJeet Singh

This news is Content Editor KamalJeet Singh