ਇਕ ਹਫ਼ਤਾ ਪਹਿਲਾਂ ਲਾਪਤਾ ਹੋਏ ਬੱਚੇ ਦੀ ਸੜੀ ਹੋਈ ਲਾਸ਼ ਖਾਲੀ ਪਲਾਟ ’ਚੋਂ ਮਿਲੀ

04/11/2022 4:31:58 PM

ਲੁਧਿਆਣਾ (ਜ. ਬ.) : ਪਿਛਲੇ ਹਫਤੇ ਘਰੋਂ ਬਾਹਰ ਸ਼ੱਕੀ ਹਾਲਾਤ 'ਚ ਲਾਪਤਾ ਹੋਏ 9 ਸਾਲ ਦੇ ਮਾਸੂਮ ਬੱਚੇ ਦੀ ਸੜੀ ਹੋਈ ਲਾਸ਼ ਐਤਵਾਰ ਸ਼ਾਮ ਨੂੰ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਬੱਚੇ ਦੀ ਪਛਾਣ 9 ਸਾਲਾ ਪ੍ਰਦੀਪ ਵਜੋਂ ਹੋਈ। ਲਾਸ਼ ਘਰ ਤੋਂ ਕੁਝ ਦੂਰ ਇਕ ਖਾਲੀ ਪਲਾਟ 'ਚੋਂ ਮਿਲੀ। ਲਾਪਤਾ ਬੱਚੇ ਦੀ ਸ਼ਿਕਾਇਤ ਥਾਣਾ ਸ਼ਿਮਲਾਪੁਰੀ ਵਿਚ 9 ਅਪ੍ਰੈਲ ਨੂੰ ਦਰਜ ਕਰਵਾਈ ਗਈ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਲਾਪਤਾ ਹੋਏ ਬੱਚੇ ਨੂੰ ਅਗਵਾ ਕਰਕੇ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਘਰੇਲੂ ਕਲੇਸ਼ ਤੋਂ ਦੁਖੀ ਪਤੀ ਨੇ ਚੁੱਕਿਆ ਖੌਫਨਾਕ ਕਦਮ

ਘਟਨਾ ਸਥਾਨ ’ਤੇ ਪੁੱਜੇ ਜੁਆਇੰਟ ਸੀ. ਪੀ. ਰਵਚਰਨ ਸਿੰਘ ਬਰਾੜ, ਏ. ਡੀ. ਸੀ. ਪੀ. ਬਲਵਿੰਦਰ ਸਿੰਘ ਰੰਧਾਵਾ ਤੇ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿੰਗਰ ਪ੍ਰਿੰਟ ਮਾਹਿਰ ਟੀਮ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਬੱਚੇ ਦਾ ਕਤਲ ਕਿਨ੍ਹਾਂ ਹਾਲਾਤ ਵਿਚ ਹੋਇਆ ਤੇ ਕੀ ਕਾਰਨ ਰਿਹਾ। ਹਾਲ ਦੀ ਘੜੀ ਪੁਲਸ ਪਰਿਵਾਰ ਵਾਲਿਆਂ ਦੇ ਦੋਸ਼ਾਂ ਨੂੰ ਧਿਆਨ 'ਚ ਰੱਖਦਿਆਂ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਮਾਸੂਮ ਬੱਚੇ ਨੂੰ ਖੇਤਾਂ 'ਚ ਲਿਜਾ ਖੂੰਖਾਰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ

ਦੱਸ ਦੇਈਏ ਕਿ ਨਿਊ ਜਨਤਾ ਨਗਰ ਦੇ ਰਹਿਣ ਵਾਲੇ ਰਾਜਾ ਰਾਮ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਇਕ ਹਫਤਾ ਪਹਿਲਾਂ ਲਾਪਤਾ ਹੋਏ ਬੱਚੇ ਦੀ ਰਿਪੋਰਟ 9 ਅਪ੍ਰੈਲ ਨੂੰ ਲਿਖਵਾਈ ਸੀ ਤੇ ਅਗਲੇ ਦਿਨ ਹੀ ਬੱਚੇ ਦੀ ਸੜੀ ਹੋਈ ਲਾਸ਼ ਆਈ. ਟੀ. ਆਈ. ਰੋਡ, ਗਿੱਲ ਰੋਡ ਦੇ ਨੇੜੇ ਬੰਦ ਪਏ ਪੈਟਰੋਲ ਪੰਪ ਦੇ ਇਕ ਖਾਲੀ ਪਲਾਟ 'ਚੋਂ ਮਿਲੀ। ਦੂਜੇ ਪਾਸੇ ਮਾਸੂਮ ਬੱਚੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਕਿਸੇ ਨੇ ਜਾਣਬੁੱਝ ਕੇ ਮੌਤ ਦੇ ਘਾਟ ਉਤਾਰਿਆ ਹੈ। ਪੁਲਸ ਇਸ ਦੀ ਨਿਰਪੱਖ ਜਾਂਚ ਕਰੇ। ਇਸ ਸਬੰਧੀ ਜੁਆਇੰਟ ਸੀ. ਪੀ. ਬਰਾੜ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਸੱਚ ਪਤਾ ਲੱਗ ਜਾਵੇਗਾ ਕਿਉਂਕਿ ਉਨ੍ਹਾਂ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ।


Manoj

Content Editor

Related News