ਸੁਸਾਈਡ ਨੋਟ ਲਿਖ ਕੇ ਪੁਲਸ ''ਤੇ ਲਾਇਆ ਟਾਰਚਰ ਕਰਨ ਦਾ ਦੋਸ਼, ਲਾਪਤਾ

02/03/2019 2:27:28 AM

ਸਮਾਣਾ, (ਦਰਦ)- ਸੁਸਾਇਡ ਨੋਟ 'ਚ ਪੁਲਸ 'ਤੇ ਉਸ ਨੂੰ ਟਾਰਚਰ ਕਰਨ ਦਾ ਦੋਸ਼ ਲਾ ਕੇ 35 ਸਾਲਾ ਵਿਅਕਤੀ ਦੇ ਲਾਪਤਾ ਹੋਣ ਦਾ ਸਮਾਚਾਰ ਹੈ, ਜਿਸ ਦੀ ਚੱਪਲ, ਸਾਈਕਲ ਅਤੇ ਲਿਖੇ ਸੁਸਾਇਡ ਨੋਟ ਭਾਖੜਾ ਨਹਿਰ ਕਿਨਾਰੇ ਮਿਲਣ 'ਤੇ ਪਰਿਵਾਰ ਵੱਲੋਂ ਉਸ ਦੇ ਭਾਖੜਾ ਨਹਿਰ ਵਿਚ ਛਾਲ ਮਾਰਨ ਦਾ ਸ਼ੱਕ ਕਰਦੇ ਹੋਏ ਪਟਿਆਲਾ ਰੋਡ 'ਤੇ ਸਥਿਤ ਭਾਖੜਾ ਨਹਿਰ ਦੇ ਪੁਲ 'ਤੇ ਧਰਨਾ ਲਾ ਕੇ ਰਸਤਾ ਜਾਮ ਕਰ ਦਿੱਤਾ ਅਤੇ ਸਿਟੀ ਪੁਲਸ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ। ਲਾਪਤਾ ਵਿਅਕਤੀ ਪ੍ਰਵੀਨ ਕੁਮਾਰ ਪੁੱਤਰ  ਸਵ. ਸੁੱਚਾ ਸਿੰਘ ਵਾਸੀ ਸਰਾਂਪਤੀ ਚੌਕ  ਸਮਾਣਾ ਦੇ ਭਰਾ ਕਰਮਜੀਤ ਸਿੰਘ  ਨੇ ਦੱਸਿਆ ਕਿ ਉਸ ਦਾ ਵੱਡਾ  ਭਰਾ  ਅੱਜ ਸਵੇਰੇ ਗੁਰਦੁਆਰਾ ਸਾਹਿਬ ਜਾਣ ਲਈ ਦੱਸ ਕੇ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ। ਤਲਾਸ਼ ਦੌਰਾਨ ਉਸ ਦੀ ਚੱਪਲ, ਸਾਈਕਲ ਦੇ ਨਾਲ ਨਹਿਰ 'ਤੇ ਹੱਥ ਨਾਲ ਲਿਖਿਆ ਇਕ ਸੁਸਾਇਡ ਨੋਟ ਵੀ ਮਿਲਿਆ, ਜਿਸ ਵਿਚ ਉਸ ਨੇ ਕਿਸੇ ਮੁਬਾਇਲ ਸਿਮ ਵੱਲੋਂ ਅਸ਼ਲੀਲ ਗੱਲਾਂ ਕਰਨ ਦਾ ਦੋਸ਼ ਲਾ ਕੇ ਸਿਟੀ ਪੁਲਸ 'ਤੇ ਹਿਰਾਸਤ ਵਿਚ ਲੈ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਦਾ ਦੋਸ਼ ਲਾਇਆ ਅਤੇ ਇਸੇ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਕਰਮਜੀਤ ਅਨੁਸਾਰ  ਉਸ ਦੇ ਭਰਾ ਨੇ ਕੁਝ ਦਿਨ  ਪਹਿਲਾ ਨਵਾਂ ਸਿਮ ਖਰੀਦਿਆ ਸੀ  ਅਤੇ ਉਸ ਨੰਬਰ ਤੋਂ ਕਿਸੇ ਔਰਤ  ਦੇ ਕਾਫੀ ਦੇਰ ਪਹਿਲਾਂ ਕੁਝ ਅਸ਼ਲੀਲ  ਗੱਲਾਂ ਕਹਿਣ ਦਾ ਉਸ 'ਤੇ ਦੋਸ਼  ਲਾ ਕੇ ਪੁਲਸ ਉਸ ਨੂੰ ਥਾਣੇ  ਲੈ ਗਈ ਜਿਥੇ ਉਸ ਨੂੰ ਟਾਰਚਰ  ਕੀਤਾ ਗਿਆ। 
ਛੱਡ ਦੇਣ ਤੋਂ ਬਾਅਦ  ਪੁਲਸ ਨੇ ਸ਼ਨੀਵਾਰ ਨੂੰ ਦੁਬਾਰਾ  ਥਾਣੇ ਬੁਲਾਉਣ ਲਈ ਮੈਸਿਜ ਦਿੱਤਾ,  ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ  ਡਰਿਆ ਹੋਇਆ ਸੀ। ਸ਼ਨੀਵਾਰ ਸਵੇਰੇ  ਹੀ ਉਸ ਨੇ ਇਹ ਕਦਮ ਚੁੱਕ ਲਿਆ।  ਸ਼ਨੀਵਾਰ ਦੁਪਹਿਰ ਸਮੇਂ ਭਾਖੜਾ ਨਹਿਰ  'ਤੇ ਧਰਨਾ ਅਤੇ ਰੋਸ ਪ੍ਰਦਰਸ਼ਨ ਦੌਰਾਨ  ਭਰਾ ਕਰਮਜੀਤ, ਮਾਤਾ ਮਹਿੰਦਰ ਕੌਰ, ਪ੍ਰਵੀਨ  ਦੀ ਪਤਨੀ ਅਮਨਦੀਪ, 6 ਸਾਲਾ ਦੇ ਬੇਟੇ  ਤੋਂ ਇਲਾਵਾ ਵੱਡੀ ਗਿਣਤੀ 'ਚ  ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ  ਹੋਰ  ਲੋਕ ਵੀ ਸ਼ਾਮਲ ਹੋਏ, ਜਿਨ੍ਹਾਂ  ਨੇ ਧਰਨਾ ਲਾ ਕੇ ਸਿਟੀ ਪੁਲਸ  ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ  ਕਰਨ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ  ਦੀ ਮੰਗ ਕੀਤੀ।  ੍ਰਇਸ ਮਾਮਲੇ  ਸਬੰਧੀ ਸਿਟੀ ਪੁਲਸ ਮੁਖੀ ਸੁਰਿੰਦਰ  ਭੱਲਾ ਨੇ ਦੱਸਿਆ ਕਿ ਸ਼ਹਿਰ ਦੇ  ਇਕ ਵਿਅਕਤੀ ਸੁਭਾਸ਼ ਚੰਦ ਵੱਲੋਂ  ਉਨ੍ਹਾਂ ਦੇ ਪਰਿਵਾਰ ਦੀ ਮਹਿਲਾ  ਨੂੰ ਉਸ ਦੇ ਮੋਬਇਲ 'ਤੇ ਅਸ਼ਲੀਲ  ਗੱਲਾਂ ਕਰਨ ਦੀ ਸ਼ਿਕਾਇਤ 'ਤੇ ਪ੍ਰਵੀਨ ਕੁਮਾਰ ਨੂੰ ਸ਼ਨੀਵਾਰ ਨੂੰ ਸਾਈਬਰ ਕਰਾਇਮ ਸੈੱਲ ਵਿਖੇ ਜਾਂਚ ਲਈ ਪਹੁੰਚਣ ਦਾ ਸੰਦੇਸ਼ ਦਿੱਤਾ ਗਿਆ ਸੀ। 
ਉਨ੍ਹਾਂ ਨੇ ਸਿਟੀ ਪੁਲਸ ਵੱਲੋਂ ਪ੍ਰਵੀਨ ਨੂੰ ਟਾਰਚਰ ਕਰਨ ਤੋਂ ਇਨਕਾਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News