ਨਾਬਾਲਿਗ ਲੜਕੀ ਨੇ ਗਲ ਫਾਹਾ ਲੈ ਕੇ ਆਤਮ-ਹੱਤਿਆ ਕੀਤੀ

06/16/2019 7:09:10 PM

ਮਾਛੀਵਾੜਾ ਸਾਹਿਬ (ਟੱਕਰ)— ਮਾਛੀਵਾੜਾ ਅਧੀਨ ਪੈਂਦੇ ਪਿੰਡ ਬੈਰਸਾਲਾਂ ਖੁਰਦ ਵਿਖੇ ਅੱਜ ਦੁਪਹਿਰ ਨਬਾਲਿਗ ਲੜਕੀ ਵਰਿਆਮ ਕੌਰ (16) ਨੇ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨਬਾਲਿਗ ਵਰਿਆਮ ਕੌਰ ਦਾ ਪਿਤਾ ਕੰਬਾਇਨ ਨਾਲ ਬਾਹਰਲੇ ਪ੍ਰਦੇਸ਼ ਗਿਆ ਹੋਇਆ ਹੈ ਅਤੇ ਉਸਦੀ ਮਾਤਾ ਪਿੰਡ 'ਚ ਹੀ ਕਿਸੇ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਨ ਗਈ ਸੀ। ਘਰ ਵਿਚ ਲੜਕੀ ਵਰਿਆਮ ਕੌਰ ਤੇ ਉਸਦੇ 2 ਛੋਟੇ ਭਰਾ ਸਨ। ਲੜਕੀ ਵਰਿਆਮ ਕੌਰ ਦਾ ਆਪਣੇ ਭਰਾ ਨਾਲ ਕੁੱਝ ਖਾਣ-ਪੀਣ ਦੀ ਵਸਤੂ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਉਸਨੇ ਆਪਣੇ ਛੋਟੇ ਭਰਾ ਨੂੰ ਡਰਾਵਾ ਦਿੰਦਿਆਂ ਕਿਹਾ ਕਿ ਜੇਕਰ  ਉਸਨੇ ਖਾਣ ਵਾਲੀ ਵਸਤੂ ਉਸ ਨੂੰ ਨਾ ਦਿੱਤੀ ਤਾਂ ਉਹ ਮਰ ਜਾਵੇਗੀ। ਇਸ ਦੌਰਾਨ ਹੀ ਲੜਕੀ ਵਰਿਆਮ ਕੌਰ ਆਪਣੇ ਕਮਰੇ 'ਚ ਗਈ ਤੇ ਅੰਦਰੋਂ ਉਸ ਨੇ ਕੁੰਡੀ ਲਗਾ ਲਈ ਅਤੇ ਛੱਤ ਨਾਲ ਲੱਗੇ ਪੱਖੇ ਨਾਲ ਕੱਪੜਾ ਬੰਨ੍ਹ ਗਲ ਫਾਹਾ ਬਣਾ ਕੇ ਆਤਮ-ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਵਲੋਂ ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਵਰਿਆਮ ਕੌਰ 8ਵੀਂ ਤੋਂ ਬਾਅਦ ਸਕੂਲ ਜਾਣਤੋਂ  ਹਟ ਗਈ ਸੀ ਅਤੇ ਮਾਨਸਿਕ ਤੌਰ 'ਤੇ ਵੀ ਕੁੱਝ ਸਧਾਰਨ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਦਿੱਤਾ।


satpal klair

Content Editor

Related News