ਨਾਬਾਲਗ ਕੁੜੀ ਨਾਲ ਜ਼ਬਰਦਸਤੀ ਵਿਆਹ ਕਰਨ ਅਤੇ ਤੰਗ ਪਰੇਸ਼ਾਨ ਕਰਨ ਦੇ ਚੱਲਦੇ ਵਿਅਕਤੀ ’ਤੇ ਮਾਮਲਾ ਦਰਜ

09/04/2021 5:31:30 PM

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਸਥਾਨਕ ਸ਼ਹਿਰ ਦੀ  ਨਾਬਾਲਗ ਕੁੜੀ ਨਾਲ ਜ਼ਬਰਦਸਤੀ ਵਿਆਹ ਕਰਨ ਅਤੇ ਪਰੇਸ਼ਾਨ ਕਰਨ ਦੇ ਚੱਲਦੇ ਸੁਨਾਰੀਆ,ਰੋਹਤਕ ਦੇ ਇਕ ਵਿਅਕਤੀ ਤੇ ਮਾਮਲਾ  ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।  ਪੁਲਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੁਨਾਰੀਆ ਰੋਹਤਕ ਦੇ ਇਕ ਥਾਣੇ ’ਚ 122 ਤੇ ਡਾਇਲ ਕਰ ਜਾਣਕਾਰੀ ਮਿਲੀ ਕਿ 13 ਸਾਲਾ ਇਕ ਕੁੜੀ ਨੂੰ ਜ਼ਬਰਦਸਤੀ ਵਿਆਹ ਕਰ ਉਥੇ ਰੱਖ ਰੱਖਿਆ ਹੈ ਅਤੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕ੍ਰਿਸ਼ਨ ਕੁਮਾਰ ਦੇ ਕਬਜ਼ੇ ਤੋਂ ਉਸ ਕੁੜੀ ਨੂੰ ਛੁਡਾਇਆ ਅਤੇ ਉਸ ਨੂੰ ਬਾਲ ਆਸ਼ਰਮ ਭੇਜਿਆ ਉਸ ਤੋਂ ਬਾਅਦ ਉਸ ਦੀ ਕੌਂਸਲਿੰਗ ਕਰਵਾਏਗੀ ਕੌਂਸਲਿੰਗ ਦੌਰਾਨ ਉਸ ਦਾ ਵਿਆਹ ਜ਼ਬਰਦਸਤੀ ਕਰਵਾਇਆ ਗਿਆ ਜਿਸ ਦੀਆਂ ਵਿਆਹ ਦੀਆਂ  ਫੋਟੋਆਂ ਨਾਲ ਹਨ ਅਤੇ ਉਸ ਦੀ ਉਮਰ 14 ਸਾਲ 7 ਮਹੀਨੇ ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਦੀ ਸਾਹਮਣੇ ਆਈ।

ਇਸ ਮੌਕੇ ਇਸ ਦੀ ਜਾਣਕਾਰ ਸਥਾਨਕ ਸ਼ਹਿਰ ਦੀ ਪੁਲਸ ਨੂੰ ਦਿੱਤੀ ਗਈ ਜਿਸ ਨੂੰ ਲੈ ਕੇ ਪੁਲਸ ਵਲੋਂ ਵੀ 9,10,11 ਬਾਲ ਵਿਆਹ ਰੋਕੂ ਐਕਟ 2006  ਦੇ ਤਹਿਤ  ਕ੍ਰਿਸ਼ਨ ਕੁਮਾਰ  ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸਥਾਨਕ ਡੀ.ਐੱਸ.ਪੀ. ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੋ ਵੀ ਇਸ ਮਾਮਲੇ ਵਿਚ ਜਾਂਚ ਸਾਹਮਣੇ ਆਏਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।  

Shyna

This news is Content Editor Shyna