9 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ

06/30/2020 1:49:12 AM

ਲੁਧਿਆਣਾ,(ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਹੰਬੜਾਂ 'ਚ ਇਕ 9 ਸਾਲਾ ਨਾਬਾਲਗ ਬੱਚੀ ਨਾਲ ਇਕ ਵਿਅਕਤੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 27 ਜੂਨ ਨੂੰ ਉਸ ਦਾ ਪਤੀ ਘਰੋਂ ਬਾਹਰ ਦੂਜੇ ਸ਼ਹਿਰ ਗਿਆ ਹੋਇਆ ਸੀ ਅਤੇ ਉਹ ਆਪਣੀ 9 ਸਾਲ ਦੀ ਬੇਟੀ ਨੂੰ ਘਰ ਛੱਡ ਕੇ ਖੇਤ ਵਿਚ ਚਲੀ ਗਈ। ਜਦ ਉਹ ਘਰ ਵਾਪਸ ਆਈ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਉਸ ਨਾਲ ਕਿਸੇ ਵਿਅਕਤੀ ਨੇ ਜ਼ਬਰਦਸਤੀ ਕੱਪੜੇ ਉਤਾਰ ਕੇ ਗਲਤ ਕੰਮ ਕੀਤਾ ਹੈ।

ਜਦ ਲੜਕੀ ਨੇ ਰੌਲਾ ਪਾਉਣਾ ਚਾਹਿਆ ਤਾਂ ਉਸ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ। ਜਿਸ ਤੋਂ ਬਾਅਦ ਪੀੜਤ ਔਰਤ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਅਤੇ ਬਾਅਦ ਵਿਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੇੜੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਉਪਰੋਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਜਿਸ ਦੀ ਪਛਾਣ ਜੋਗਿੰਦਰ ਪੁੱਤਰ ਸ਼ਿਵ ਨਾਥ ਵਾਸੀ ਯੂ. ਪੀ. ਹਾਲ ਵਾਸੀ ਹੰਬੜਾਂ ਦੇ ਰੂਪ 'ਚ ਹੋਈ ਕੀਤੀ ਗਈ। ਦੋਸ਼ੀ ਹੰਬੜਾਂ 'ਚ ਫਲਾਈਵੁਡ ਫੈਕਟਰੀ ਵਿਚ ਕੰਮ ਕਰਦਾ ਹੈ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 

Deepak Kumar

This news is Content Editor Deepak Kumar