ਨਾਬਾਲਗ ਕੁੜੀ ਦੀ ਛੇੜਛਾੜ ਨੂੰ ਲੈ ਕੇ ਗੁਰਦੁਆਰੇ ਦੇ ਗ੍ਰੰਥੀ ਤੇ ਮਾਮਲਾ ਦਰਜ

05/16/2021 6:59:58 PM

ਸੁਨਾਮ ਊਧਮ ਸਿੰਘ ਵਾਲਾ  (ਬਾਂਸਲ): ਨਜ਼ਦੀਕੀ ਪਿੰਡ ਮਰਦਖੇੜਾ ਵਿਖੇ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਮੱਥਾ ਟੇਕਣ ਆਈ ਇਕ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਥਾਣਾ ਛਾਜਲੀ ਪੁਲਸ ਵੱਲੋਂ ਉਸ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।  ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਰਦਖੇੜਾ  ਦੀ 10 ਸਾਲਾ ਦੀ ਨਾਬਾਲਗ ਲੜਕੀ ਪਿੰਡ ਦੇ ਹੀ ਗੁਰਦੁਆਰੇ ਵਿੱਚ ਮੱਥਾ ਟੇਕਣ ਗਈ ਸੀ ਅਤੇ ਜਦੋਂ ਘਰ ਆਈ ਤਾਂ ਉਹ ਘਬਰਾਈ ਹੋਈ ਸੀ ਜਦੋਂ ਉਸਦੇ ਮਾਤਾ ਪਿਤਾ ਨੇ ਉਸ ਦੀ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਹਨੇ ਰੌਂਦੇ-ਰੌਂਦੇ ਦੱਸਿਆ ਕਿ ਗੁਰਦੁਆਰੇ ’ਚ ਗੁਰਦੁਆਰੇ ਦਾ ਗ੍ਰੰਥੀ ਇਕੱਲਾ ਹੀ ਸੀ ਅਤੇ ਗ੍ਰੰਥੀ ਨੇ ਉਸ ਨੂੰ ਮੱਥਾ ਟੇਕਣ ਗਏ ਜੱਫੀ ਪਾ ਲਈ ਅਤੇ ਉਸ ਦੇ ਨਾਲ ਧੱਕੇ ਨਾਲ ਭੈੜੀਆਂ ਹਰਕਤਾਂ ਕਰਨ ਲੱਗ ਪਿਆ।  

ਇਸ ਤੋਂ ਬਾਅਦ ਪਤਾ ਲੱਗਣ ਤੇ ਕੁੜੀ ਦੇ ਪਿਤਾ ਨੇ ਪਿੰਡ ਦੇ ਬੰਦਿਆਂ ਦੇ ਨਾਲ ਜਾ ਕੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇਖੀ ਤਾਂ ਗ੍ਰੰਥੀ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਸੀ। ਪੁਲਸ ਨੂੰ ਦਿੱਤੀ ਜਾਣਕਾਰੀ ਤੋਂ ਬਾਅਦ ਪੁਲਸ ਨੇ ਗ੍ਰੰਥੀ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna