ਨਾਬਾਲਗ ਕੁੜੀ ਨੂੰ ਵਰਗਲਾ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ’ਤੇ ਮੁਕੱਦਮਾ ਦਰਜ
09/25/2021 3:20:48 PM
ਫ਼ਰੀਦਕੋਟ (ਰਾਜਨ): ਲਾਗਲੇ ਪਿੰਡ ਪਿਪਲੀ ਨਿਵਾਸੀ ਇੱਕ ਪਰਿਵਾਰ ਦੀ ਨਾਬਾਲਗ ਕੁੜੀ (15) ਨੂੰ ਪਿੰਡ ਦੇ ਨੌਜਵਾਨ ਵੱਲੋਂ ਧੋਖੇ ਨਾਲ ਆਪਣੇ ਦੋਸਤ ਦੇ ਘਰ ਲਿਜਾ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਨਾਬਾਲਗ ਕੁੜੀ ਦੀ ਦਾਦੀ ਨੇ ਦੱਸਿਆ ਕਿ ਉਸ ਨੇ ਆਪਣੀ ਪੋਤਰੀ ਨੂੰ ਗੋਦ ਲਿਆ ਹੋਇਆ ਹੈ ਅਤੇ ਜਦੋਂ ਇਹ ਬੀਤੀ 20 ਸਤੰਬਰ ਨੂੰ ਪੇਪਰ ਦੇ ਕੇ ਘਰ ਪਰਤ ਰਹੀ ਤਾਂ ਸਤਨਾਮ ਸਿੰਘ ਵਾਸੀ ਪਿੰਡ ਨਵੀਂ ਪਿਪਲੀ ਇਸ ਨੂੰ ਆਵਾਜ਼ ਮਾਰ ਕੇ ਇਹ ਕਹਿਕੇ ਕਿ ਉਸ ਦੀ ਮੰਮੀ ਉਨ੍ਹਾਂ ਘਰ ਹੈ ਧੋਖੇ ਨਾਲ ਇਸੇ ਹੀ ਪਿੰਡ ਨਿਵਾਸੀ ਆਪਣੇ ਇੱਕ ਦੋਸਤ ਲਵਪ੍ਰੀਤ ਸਿੰਘ ਦੇ ਘਰ ਲੈ ਗਿਆ ਜਿੱਥੇ ਉਸ ਨੇ ਕੁੜੀ ਨੂੰ ਇਹ ਧਮਕੀਆਂ ਦੇ ਕੇ, ਕਿ ਜੇਕਰ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ, ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਦੀ ਦਾਦੀ ਦੇ ਇਨ੍ਹਾਂ ਬਿਆਨਾਂ ’ਤੇ ਦਰਜ ਕੀਤੇ ਗਏ ਮੁਕੱਦਮੇ ਦੇ ਤਫ਼ਤੀਸ਼ੀ ਐੱਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।