ਸੜਕ ਪਾਰ ਕਰ ਰਹੇ ਮਾਸੂਮ ਬੱਚੇ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ

10/17/2019 9:04:54 PM

ਧਨੌਲਾ, (ਰਵਿੰਦਰ)— ਦਾਣਾ ਮੰਡੀ ਨੇੜੇ ਸੜਕ ਪਾਰ ਕਰ ਰਹੇ ਇਕ 12 ਸਾਲਾ ਬੱਚੇ ਦੀ ਤੇਜ਼ ਰਫਤਾਰ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਬੀਰ ਦਾਸ ਪੁੱਤਰ ਜੌਨੀ ਨਾਥ ਵਾਸੀ ਬੁਢਲਾਡਾ ਆਪਣੇ ਨਾਨਕੇ ਘਰ ਅਮਰਜੀਤ ਪੁੱਤਰ ਗੁੱਟੀ ਨਾਥ ਕੋਲ ਆਇਆ ਸੀ ਜੋ ਕੌਮੀ ਮੁੱਖ ਮਾਰਗ ਪਾਰ ਕਰਨ ਲੱਗਾ ਤਾਂ ਕਿਸੇ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਿਊਟੀ 'ਤੇ ਹਾਜ਼ਰ ਡਾਕਟਰ ਜਸਪਿੰਦਰ ਕੌਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

KamalJeet Singh

This news is Content Editor KamalJeet Singh