ਡੇਢ ਸਾਲ ਪਹਿਲਾਂ ਹੋਏ ਰਾਣਾ ਸਿੱਧੂ ਦੇ ਕਤਲ ਮਾਮਲੇ ’ਚ ਪੁਲਸ ਨੇ ਮਿੰਕਲ ਬਜਾਜ ਨੂੰ ਲਿਆ ਰਿਮਾਂਡ ’ਤੇ

04/07/2022 5:08:54 PM

ਮਲੋਟ (ਜੁਨੇਜਾ) : ਡੇਢ ਸਾਲ ਪਹਿਲਾਂ ਮਲੋਟ ਨੇੜੇ ਪਿੰਡ ਔਲਖ ਵਿਖੇ ਗੈਂਗਸਟਰਾਂ ਹੱਥੋਂ ਹੋਏ ਸ੍ਰੀ ਮੁਕਤਸਰ ਸਾਹਿਬ ਵਾਸੀ ਰਣਜੀਤ ਸਿੰਘ ਉਰਫ ਰਾਣਾ ਸਿੱਧੂ  ਦੇ ਕਤਲ ਮਾਮਲੇ ਵਿਚ ਸਦਰ ਮਲੋਟ ਪੁਲਸ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿਚੋਂ ਇਕ ਹੋਰ ਕਤਲ ਮਾਮਲੇ ਵਿਚ ਸਜਾ ਭੁਗਤ ਰਹੇ ਮਿੰਕਲ ਬਜਾਜ ਨੂੰ ਕੱਲ ਪ੍ਰੋਡਕਸ਼ਨ ਰਿਮਾਂਡ ’ਤੇ ਲੈਕੇ ਆਈ ਹੈ, ਜਿਸਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੁਲਸ ਨੇ ਦੱਸਿਆ ਕਿ ਮਿਤੀ 22 ਅਕਤੂਬਰ 2020 ਨੂੰ ਪਿੰਡ ਔਲਖ ਵਿਖੇ ਰਣਜੀਤ ਸਿੰਘ ਰਾਣਾ ਸਿੱਧੂ ਪੁੱਤਰ ਰੇਸ਼ਮ ਸਿੰਘ ਦਾ ਕੁਝ ਵਿਅਕਤੀਆਂ ਨੇ ਅੰਨੇਵਾਹ ਗੋਲੀਆਂ ਚਲਾ ਕਿ ਕਤਲ ਕਰ ਦਿੱਤਾ ਸੀ ਜਿਸ ’ਤੇ ਮ੍ਰਿਤਕ ਦੀ ਪਤਨੀ ਰਾਜਵੀਰ ਕੌਰ ਦੇ ਬਿਆਨਾਂ ’ਤੇ ਸਦਰ ਮਲੋਟ ਪੁਲਸ ਨੇ ਐੱਫ਼ ਆਈ. ਆਰ ਨੰਬਰ 172/20 ਅ/ਧ 302 , 34 ਆਈ ਪੀ ਸੀ 25-27/54/59 ਦਰਜ ਕੀਤੀ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲੇ ਹਰਭਜਨ ਸਿੰਘ, ਕੀਤੀ ਇਹ ਮੰਗ

ਇਸ ਮਾਮਲੇ ਵਿਚ ਪੁਲਸ ਵੱਲੋਂ ਨਾਮਜਦ ਦੋਸ਼ੀਆਂ ਵਿਚੋਂ ਇਕ ਮਿੰਕਲ ਬਜਾਜ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਕੱਲ ਪੁਲਸ ਸਬ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਡਕਸ਼ਨ ਰਿਮਾਂਡ ’ਤੇ ਲੈਕ ਆਈ ਸੀ ਅਤੇ ਅਦਾਲਤ ਵਿਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਮੰਗਿਆਂ ਸੀ ਪਰ ਅਦਾਲਤ ਨੇ 2 ਦਿਨਾਂ ਦਾ ਰਿਮਾਂਡ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਵਿੱਕੀ ਮਿੱਡੂਖੇੜਾ ਦੀ ਮੌਤ ਹੋ ਗਈ ਹੈ ਜਦ ਕਿ ਜ਼ਿਲ੍ਹੇ ਨਾਲ ਸਬੰਧਤ 4 ਹੋਰ ਦੋਸ਼ੀਆਂ ਸਮੇਤ ਪੰਜ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਰਾਣਾ ਸਿੱਧੂ ਆਪਣੀ ਗਰਭਵਤੀ ਪਤਨੀ ਦੇ ਚੈੱਕਅਪ ਲਈ ਗੁਰੂ ਨਾਨਕ ਹਸਪਤਾਲ ਪਿੰਡ ਔਲਖ ਆ ਰਿਹਾ ਸੀ । ਹਸਪਤਾਲ ਤੋਂ 100 ਕੁ ਮੀਟਰ ਪਿੱਛੇ ਤਿੰਨ ਵਿਅਕਤੀਆਂ ਨੇ ਉਸਦੀ ਗੱਡੀ ਰੋਕ ਕੇ ਅੰਨੇਵਾਹ ਗੋਲੀਆਂ ਚਲਾਈਆਂ ਅਤੇ ਰਾਣਾ ਸਿੱਧੂ ਦੀ ਮੌਤ ਹੋ ਗਈ | ਉਸ ਦਿਨ ਲਾਰੇਂਸ ਬਿਸ਼ਨੋਈ ਗਰੁੱਪ ਨੇ ਰਾਣਾ ਸਿੱਧੂ ਨੂੰ ਦਵਿੰਦਰ ਬੰਬੀਹਾ ਗਰੁੱਪ ਦਾ ਦੱਸ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸੋਪੂ ਦੇ ਪ੍ਰਧਾਨ ਗੁਰਲਾਲ ਬਰਾੜ ਦੀ ਮੌਤ ਦਾ ਬਦਲਾ ਦੱਸਿਆ ਸੀ ਜਿਸ ਦਾ ਉਸ ਸਾਲ ਅਗਸਤ ਵਿਚ ਬੰਬੀਹਾ ਗਰੁੱਪ ਨੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਗੁਰਲਾਲ ਬਰਾੜ ਦੇ ਰਿਸ਼ਤੇਦਾਰ ਗੋਲਡੀ ਬਰਾੜ ਅਤੇ ਜੇਲ੍ਹ ਵਿਚ ਬੈਠੇ ਲਾਰੇਂਸ ਬਿਸ਼ਨੋਈ ਨੂੰ ਮੁੱਖ ਸਾਜਿਸ਼ਕਾਰ ਗਰਦਾਨਕੇ ਕੁੱਲ 13 ਵਿਅਕਤੀਆਂ ਦੇ ਨਾਂ ਨਾਮਜਦ ਕੀਤਾ ਸੀ, ਜਿਨ੍ਹਾਂ ਵਿਚੋਂ ਲਾਰੇਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਨੂੰ ਪੁਲਸ ਸਮੇਤ ਅੱਧੀ ਦਰਜਨ ਵੱਖ-ਵੱਖ ਜੇਲ੍ਹਾਂ ਵਿਚ ਬੰਦ ਗੈਗਸਟਰਾਂ ਨੂੰ ਪ੍ਰੋਡਕਸ਼ਨ ਰਿਮਾਂਡ ’ਤੇ ਲੈਕੇ ਆਈ ਸੀ ਪਰ ਅਜੇ ਤੱਕ ਪੁਲਸ ਦੇ ਸਥਾਨਕ ਨਾਮਜਦ 5 ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿਚ ਹੱਥ ਬਿੱਲਕੁੱਲ ਖਾਲੀ ਹਨ । ਉਧਰ ਇਸ ਮਾਮਲੇ ਵਿਚ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਂਦੇ ਦੋਸ਼ੀ ਮਿੰਕਲ ਬਜਾਜ ਨੇ ਪੱਤਰਕਾਰਾਂ ਕੋਲ ਖੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸਦਾ ਕਿਸੇ ਗੈਂਗਸਟਰ ਗਿਰੋਹ ਨਾਲ ਕੋਈ ਸਬੰਧ ਨਹੀਂ ਹੈ। ਉਹ ਪਹਿਲਾਂ ਵੀ ਕਿਸੇ ਨਿੱਜੀ ਮਾਮਲੇ ਵਿਚ ਹੋਏ ਕਤਲ ਨੂੰ ਲੈਕੇ 12 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ । ਮਿੰਕਲ ਦਾ ਕਹਿਣਾ ਹੈ ਰਾਣਾ ਸਿੱਧੂ ਦੇ ਕਤਲ ਵੇਲੇ ਉਹ ਪੋਰੋਲ ’ਤੇ ਸੀ ਅਤੇ ਪੁਲਸ ਦੀ ਜਾਂਚ ਟੀਮ ਨੇ  ਪੁੱਛਗਿੱਛ ਕਰਕੇ ਉਸਨੂੰ ਫਾਰਗ ਕਰ ਦਿੱਤਾ ਸੀ ਪਰ ਹੁਣ ਡੇਢ ਸਾਲ ਬਾਅਦ ਕਿਸੇ ਸਿਆਸੀ ਸਾਜਿਸ਼ ਤਹਿਤ ਉਸਨੂੰ ਫਿਰ ਇਸ ਮਾਮਲੇ ਵਿਚ ਪਾ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News