15 ਦਿਨਾਂ ਦੇ ਅੰਦਰ ਪੰਜਾਬ ’ਚੋਂ ਟਰਾਂਸਪੋਰਟ ਮਾਫੀਆ ਖ਼ਤਮ ਹੋ ਜਾਵੇਗਾ: ਟਰਾਂਸਪੋਰਟ ਮੰਤਰੀ

10/16/2021 2:43:22 PM

ਗਿੱਦੜਬਾਹਾ (ਕਟਾਰੀਆ): ਬੀਤੀ ਸ਼ਾਮ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ (ਰਾਜਾ) ਵੜਿੰਗ ਵਲੋਂ ਦੁਸਹਿਰੇ ਦੇ ਸ਼ੁਭ ਮੌਕੇ ’ਤੇ ਇਹ ਪ੍ਰਣ ਕੀਤਾ ਗਿਆ ਕਿ ਉਹ 15 ਦਿਨਾਂ ਦੇ ਅੰਦਰ/ਅੰਦਰ ਪੰਜਾਬ ’ਚੋਂ ਟਰਾਂਸਪੋਰਟ ਮਾਫੀਆ ਖ਼ਤਮ ਹੋ ਜਾਵੇਗਾ। ਇਸ ਸਮੇਂ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਤੁਸੀਂ ਫਖ਼ਰ ਮਹਿਸੂਸ ਕਰੋਗੇ ਕਿ ਤੁਹਾਡੇ ਵਲੋਂ ਸਭ ਤੋਂ ਛੋਟੀ ਉਮਰ ਦਾ ਵਿਧਾਨ ਸਭਾ ਦੇ ਵਿੱਚ ਭੇਜਿਆ ਗਿਆ ਇਹ ਮੰਤਰੀ ਤੁਹਾਡੀਆਂ ਉਮੀਦਾਂ ਤੇ ਖਰਾ ਉਤਰ ਰਿਹਾ ਹੈ ਅਤੇ ਇਸ ਨੇ ਧਨਾਢ ਲੋਕਾਂ ਨੂੰ ਨਕੇਲ ਪਾ ਕੇ ਗਿੱਦੜਬਾਹਾ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ।

ਵੜਿੰਗ ਨੇ ਕਿਹਾ ਕਿ ਕੁਝ ਹੀ ਦਿਨਾਂ ਦੇ ਵਿੱਚ ਪੀ. ਆਰ.ਟੀ. ਸੀ. ਅਤੇ ਪਨਬੱਸ ਬੱਸਾਂ ਮੁਨਾਫੇ ਦੇ ਵਿੱਚ ਹੋ ਜਾਣਗੀਆਂ ਅਤੇ ਹੁਣ ਹਰੇਕ ਪਿੰਡਾਂ/ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਸਰਕਾਰੀ ਬੱਸਾਂ ਸੜਕਾਂ ’ਤੇ ਚੱਲਦੀਆਂ ਹੋਈਆਂ ਦਿਸਣਗੀਆਂ। ਇਸ ਮੌਕੇ ’ਤੇ ਵੜਿੰਗ ਵਲੋਂ ਦੁਸਿਹਰੇ ਦੀ ਸਫਲਤਾ ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ (ਬਿੰਟਾ) ਅਰੋੜਾ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸਮੂਹ ਨਗਰ ਕੌਂਲਸਰਾਂ, ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨਾਲ/ਨਾਲ ਸਨਾਤਨ ਧਰਮ ਮਹਾਵੀਰ ਦਲ ਦਾ ਸਹਿਯੋਗ ਦੇਣ ਦੇ ਲਈ ਧੰਨਵਾਦ ਅਦਾ ਕੀਤਾ ਗਿਆ। ਇਸ ਸਮੇਂ ਵੜਿੰਗ ਨੇ ਕਿਹਾ ਕਿ ਭਾਵੇਂ ਮੇਰੇ ਕੋਲ ਸਿਰਫ ਤਿੰਨ ਮਹੀਨਿਆਂ ਦਾ ਸਮਾਂ ਬਹੁਤ ਘੱਟ ਹੈ ਪਰ ਮੈਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੇਰੇ ਵਲੋਂ ਕੀਤੇ ਜਾ ਰਹੇ ਕਾਰਜਾਂ ਸਦਕਾ ਗਿੱਦੜਬਾਹਾ ਦਾ ਨਾਮ ਪੰਜਾਬ ਦੇ ਕੋਨੇ/ਕੋਨੇ ਵਿੱਚ ਗੁੰਜੇਗਾ।

Shyna

This news is Content Editor Shyna