ਤਿੰਨ ਨੌਜਵਾਨਾਂ ਨੂੰ ਕੈਨੇਡਾ PR ਕਰਵਾਉਣ ਦਾ ਲਾਰਾ ਲਾ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ

07/08/2022 12:23:00 AM

ਫਿਰੋਜ਼ਪੁਰ (ਮਲਹੋਤਰਾ) : ਤਿੰਨ ਨੌਜਵਾਨਾਂ ਨੂੰ ਕੈਨੇਡਾ ਭੇਜ ਕੇ ਪੀ. ਆਰ. ਕਰਵਾਉਣ ਦਾ ਲਾਰਾ ਲਗਾ ਉਨ੍ਹਾਂ ਦੇ ਪਰਿਵਾਰਾਂ ਤੋਂ 27 ਲੱਖ ਰੁਪਏ ਠੱਗਣ ਵਾਲੇ ਤਿੰਨ ਦੋਸ਼ੀਆਂ ਦੇ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਅਤੇ ਹਰਪਾਲ ਸਿੰਘ ਵਾਸੀ ਪਿੰਡ ਲੋਹਗਡ਼੍ਹ ਅਤੇ ਨਿਰਭੈ ਸਿੰਘ ਵਾਸੀ ਪਿੰਡ ਛੀਹਾਂ ਪਾਡ਼ੀ ਨੇ ਅਪ੍ਰੈਲ ਮਹੀਨੇ ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਨ੍ਹਾਂ ਕੈਨੇਡਾ ਜਾਣ ਦੇ ਲਈ ਕੁਝ ਮਹੀਨੇ ਪਹਿਲਾਂ ਅੰਮ੍ਰਿਤਪਾਲ ਸਿੰਘ, ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਇਕ ਹੋਰ ਸਾਥੀ ਸੱਜਣ ਸਿੰਘ ਨਾਲ ਸੰਪਰਕ ਕੀਤਾ ਸੀ।

ਤਿੰਨਾਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਅਤੇ ਪੀ. ਆਰ. ਕਰਵਾਉਣ ਦਾ ਲਾਰਾ ਲਗਾ ਕੇ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਲਡ਼ੀਵਾਰ 11 ਲੱਖ 75 ਹਜ਼ਾਰ, 11 ਲੱਖ 50 ਹਜ਼ਾਰ ਅਤੇ 3 ਲੱਖ 80 ਹਜ਼ਾਰ ਰੁਪਏ ਲੈ ਲਏ। ਪੈਸੇ ਦੇਣ ਤੋਂ ਬਾਅਦ ਵੀ ਜਦ ਦੋਸ਼ੀਆਂ ਨੇ ਉਨ੍ਹਾਂ ਨੂੰ ਬਾਹਰ ਨਾ ਭੇਜਿਆ ਤਾਂ ਉਨ੍ਹਾਂ ਆਪਣੇ ਪੈਸਿਆਂ ਦੀ ਵਾਪਸੀ ਮੰਗ ਕੀਤੀ। ਦੋਸ਼ੀਆਂ ਵੱਲੋਂ ਪੈਸੇ ਮੋਡ਼ਨ ਤੋਂ ਇਨਕਾਰ ਕਰਨ ਕਾਰਨ ਉਨ੍ਹਾਂ ਪੁਲਸ ਦਾ ਦਰਵਾਜ਼ਾ ਖਡ਼ਕਾਇਆ। ਏ. ਐੱਸ. ਆਈ. ਨੇ ਦੱÎਸਆ ਕਿ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਤਿੰਨਾਂ ਦੇ ਖਿਲਾਫ ਧੋਖਾਧਡ਼ੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


Manoj

Content Editor

Related News