ਰਾਈਸ ਮਿੱਲ ’ਚ ਅਚਾਨਕ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ

04/02/2022 10:34:13 AM

ਜ਼ੀਰਾ (ਰਾਜੇਸ਼ ਢੰਡ) : ਸਥਾਨਕ ਨਵੇਂ ਤਲਵੰਡੀ ਰੋਡ ’ਤੇ ਸਥਿਤ ਇਕ ਰਾਈਸ ਮਿੱਲ ’ਚ ਅਚਾਨਕ ਬਾਰਦਾਨੇ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿੱਲ ਮਾਲਕ ਸੱਤਪਾਲ ਨਰੂਲਾ ਅਤੇ ਸੁਮਿਤ ਨਰੂਲਾ ਨੇ ਦੱਸਿਆ ਕਿ ਮਿੱਲ ਵਿਚ ਵੈਲਡਿੰਗ ਕਰ ਰਹੇ ਮਿਸਤਰੀ ਕੋਲੋਂ ਅਚਾਨਕ ਚਿੰਗਾਰੀ ਝੋਨੇ ਦੇ ਇਕੱਠੇ ਕੀਤੇ ਪਏ ਖਾਲੀ ਬਾਰਦਾਨੇ ਵਿਚ ਡਿੱਗ ਪਈ, ਜਿਸ ਬਾਰੇ ਉਨ੍ਹਾਂ ਨੂੰ ਅਚਾਨਕ ਅੱਗ ਲੱਗਣ ’ਤੇ ਪਤਾ ਲੱਗਾ ਅਤੇ ਜਦ ਉਨ੍ਹਾਂ ਨੇ ਅੱਗ ਨੂੰ ਬੁਝਾਉਣ ਕੋਸ਼ਿਸ਼ ਕੀਤੀ ਤਾਂ ਹੋਰ ਵਧਦੀ ਗਈ, ਜਿਸ ’ਤੇ ਉਨ੍ਹਾਂ ਵੱਲੋਂ ਜ਼ੀਰਾ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਸੱਦਿਆ ਗਿਆ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਗਿਆ। ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਕਰਵਾਉਣ ਲਈ ਜੈਂਡਰ ਬਦਲ ਰਵੀ ਤੋਂ ਬਣਿਆ 'ਰੀਆ ਜੱਟੀ', ਹੁਣ ਪਤੀ ਨੇ ਦਿੱਤਾ ਧੋਖਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News