ਮੋਟਰਸਾਇਕਲ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਫੌਜੀ ਡਾਕਟਰ ਦੀ ਮੋਤ

06/16/2019 6:41:16 PM

ਤਪਾਮੰਡੀ (ਸ਼ਾਮ,ਗਰਗ)— ਬੀਤੀ ਰਾਤ ਕਰੀਬ 8 ਵਜੇ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪੁਲਸ ਸਟੇਸ਼ਨ ਦੇ ਨਜ਼ਦੀਕ ਬੁਲੇਟ ਮੋਟਰਸਾਇਕਲ ਸਵਾਰ ਫੌਜੀ ਡਾਕਟਰ ਦੀ ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਮੌਤ ਹੋ ਗਈ। ਇਸ ਹਾਦਸੇ 'ਚ ਬੇਸਹਾਰਾ ਪਸ਼ੂ ਦੀ ਵੀ ਮੋਕੇ ਤੇ ਮੋਤ ਹੋ ਗਈ।

ਮੌਕੇ 'ਤੇ ਪੁੱਜੇ ਦੋਸਤਾਂ ਤੇ ਰਿਸਤੇਦਾਰਾਂ ਸਲਿੰਦਰ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਅਵਤਾਰ ਸਿੰਘ, ਵਿਨੋਦ ਕੁਮਾਰ, ਦਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਫੌਜੀ ਕਮਾਂਡਰ ਗੰਗਾਨਗਰ ਵਿਖੇ ਡਾਕਟਰ ਲੱਗਾ ਹੋਇਆ ਸੀ। ਐਤਵਾਰ ਨੂੰ ਚਾਚੇ ਸਹੁਰੇ ਦੇ ਭੋਗ ਸਮਾਗਮ 'ਚ ਸ਼ਾਮਲ ਹੋਣ ਲਈ ਗੰਗਾਨਗਰ ਤੋਂ ਚੰਡੀਗੜ੍ਹ ਬੁਲੇਟ ਮੋਟਰਸਾਇਕਲ 'ਤੇ ਆ ਰਿਹਾ ਸੀ, ਜਦ ਤਪਾ ਨਜ਼ਦੀਕ ਪੁਲਸ ਸਟੇਸ਼ਨ ਨਜ਼ਦੀਕ ਪੁੱਜਾ ਤਾਂ ਤੇਜ਼ ਰਫਤਾਰ ਮੋਟਰਸਾਇਕਲ ਅੱਗੇ ਅਚਾਨਕ ਇੱਕ ਬੇਸਹਾਰਾ ਪਸ਼ੂ ਆਉਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਸਮਾਜ ਸੇਵੀ ਸੰਸਥਾ ਨੇ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਦੇਖਦਿਆਂ ਬਰਨਾਲਾ ਰੈਫਰ ਕਰ ਦਿੱਤਾ, ਪਰ ਉਨ੍ਹਾਂ ਨੇ ਜ਼ਖਮੀ ਹਾਲਤ 'ਚ ਦਮ ਤੋੜ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਦੀ ਪਤਨੀ ਤੇ ਦੋਵੇਂ ਲੜਕੀਆਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨੰਦੇੜ ਸਾਹਿਬ ਗਏ ਹੋਣ ਕਾਰਨ ਕਾਰਵਾਈ 'ਚ ਕੁਝ ਦੇਰੀ ਲੱਗ ਸਕਦੀ ਹੈ, ਪਰ ਉਦੋਂ ਤੱਕ ਲਾਸ਼ ਮੋਰਚਰੀ 'ਚ ਰੱਖੀ ਗਈ ਹੈ। ਮੌਕੇ 'ਤੇ ਪੁੱਜੇ ਪਰਿਵਾਰਿਕ ਮੈਂਬਰਾਂ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਕਰਨ 'ਚ ਲਾਪਰਵਾਹੀ ਵਰਤ ਰਹੀ ਹੈ, ਜਿਸ ਕਾਰਨ ਰੋਜ਼ਾਨਾਂ ਮਨੁੱਖੀ ਜਾਨਾਂ ਹਾਦਸਿਆਂ ਕਾਰਨ ਜਾ ਰਹੀਆਂ ਹਨ।


Baljit Singh

Content Editor

Related News