ਕੇਂਦਰ ਵਲੋਂ ਭਾਗੀਦਾਰੀ ਨਾ ਮਿਲਣ ਕਾਰਨ ਮਿਡ-ਡੇ-ਮੀਲ ਕੁੱਕਾਂ ਨੇ ਦਿੱਤਾ ਧਰਨਾ

01/12/2020 5:03:39 PM

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) - ਕੇਂਦਰ ਸਰਕਾਰ ਵਲੋਂ ਮਿਡ-ਡੇ ਮੀਲ ਕੁੱਕਾਂ ਨੂੰ ਆਪਣੀ ਬਣਦੀ ਭਾਗੀਦਾਰੀ ਜਮਾ ਨਾ ਕਰਵਾਉਣ ਦੇ ਰੋਸ ’ਤੇ ਐਤਵਾਰ ਨੂੰ ਮਿਡ-ਡੇ ਮੀਲ ਕੁੱਕ ਯੂਨੀਅਨ ਨੇ ਸ਼ਹੀਦ ਊਧਮ ਸਿੰਘ ਪਾਰਕ 'ਚ ਰੋਸ ਧਰਨਾ ਦਿੱਤਾ। ਧਰਨੇ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਕੋਲੋਂ ਆਪਣੀ ਭਾਗੀਦਾਰੀ ਦੇਣ ਦੀ ਮੰਗ ਕੀਤੀ। ਜਾਣਕਾਰੀ ਦਿੰਦੇ ਹੋਏ ਸੂਬਾ ਸਕੱਤਰ ਅਮਰਜੀਤ ਕੌਰ ਅਤੇ ਜ਼ਿਲਾ ਸਕੱਤਰ ਕੁਲਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿਡ-ਡੇ ਮੀਲ ਕੁੱਕਾ ਨੂੰ ਹੁਣ 12ਵੇਂ ਮਹੀਨੇ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ, ਜਿਸਦਾ ਉਹ ਸਵਾਗਤ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਪਰ ਹੁਣ ਮਿਡ-ਡੇ ਮੀਲ ਕੁੱਕਾਂ ਨੂੰ 12ਵੇਂ ਮਹੀਨੇ ਦੀ ਤਨਖਾਹ ਵੀ ਮਿਲ ਰਹੀ ਹੈ। 

ਇਸ ਤੋਂ ਇਲਾਵਾ ਪਹਿਲਾਂ ਜਿੱਥੇ 17 ਹਜ਼ਾਰ ਰੁਪਏ ਸਾਲ ਦਾ ਮਿਲਦਾ ਸੀ, ਉਥੇ ਹੀ ਹੁਣ ਨਵੇਂ ਸੈਸ਼ਨ ਮਗਰੋਂ 36 ਹਜ਼ਾਰ ਰੁਪਏ ਮਿਡ-ਡੇ ਮੀਲ ਕੁੱਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਵੱਧ ਰਹੀ ਮਹਿੰਗਾਈ ਕਾਰਨ ਇੰਨੇ ਭੱਤੇ ਨਾਲ ਗੁਜਾਰਾ ਨਹੀਂ ਚੱਲਦਾ ਪਰ ਕੇਂਦਰ ਸਰਕਾਰ ਉਨ੍ਹਾਂ ਬਾਰੇ ਕੁਝ ਨਹੀਂ ਸੋਚ ਰਹੀ। ਉਨ੍ਹਾਂ ਦੀ ਮੰਗ ਕਿ ਕੇਂਦਰ ਸਰਕਾਰ ਮਿਡ-ਡੇ ਮੀਲ ਕੁੱਕਾਂ ਨੂੰ ਆਪਣੀ ਭਾਗੀਦਾਰੀ ਜਮਾ ਕਰਵਾਏ। ਇਸ ਮੌਕੇ ਪਰਮਜੀਤ ਕੌਰ, ਕਿਰਨਦੀਪ ਕੌਰ, ਰਾਜ ਰਾਣੀ, ਰਮੇਸ਼ ਕੌਰ, ਸੁੱਡੋ ਬਾਈ, ਨੈਨੋ ਬਾਈ, ਕੁਲਵੰਤ ਕੌਰ ਆਦਿ ਮੈਂਬਰ ਮੌਜੂਦ ਸਨ।  


rajwinder kaur

Content Editor

Related News