ਮੇਲਾ ਮਾਘੀ ਦੇ ਸਬੰਧ ’ਚ ਸੀਨੀਅਰ ਅਫ਼ਸਰਾਂ ਵਲੋਂ ਮੀਟਿੰਗ, ਸੁਰੱਖਿਆ ਲਈ ਕੀਤੇ ਪੁਖਤਾ ਪ੍ਰਬੰਧ

01/12/2021 5:46:41 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ) - ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐੱਸ ਜੀ ਨੇ ਮਾਘੀ ਮੇਲੇ ਮੌਕੇ ਹੋਣ ਵਾਲੇ ਸੁਰੱਖਿਆ ਪ੍ਰਬੰਧਾਂ ਸਬੰਧੀ ਮੇਲਾ ਮਾਘੀ ਦੇ ਸਬੰਧ ਵਿੱਚ ਬਾਹਰੋਂ ਆਏ ਸੀਨੀਅਰ ਪੁਲਸ ਅਫਸਰਾਂ ਨਾਲ ਬੈਠਕ ਕੀਤੀ। ਬੈਠਕ ਕਰਦਿਆਂ ਉਨ੍ਹਾਂ ਦੱਸਿਆ ਕਿ ਮੇਲੇ ਮਾਘੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਸ੍ਰੀ ਬਲਰਾਜ ਸਿੰਘ ਕਮਾਡੈਂਟ ਦੂਜੀ ਆਈ.ਆਰ.ਬੀ ਲੱਡਾ ਕੋਠੀ, ਸ੍ਰੀ ਰਣਬੀਰ ਸਿੰਘ ਸੈਣੀ ਕਮਾਡੈਂਟ ਬਹਾਦੜਗੜ੍ਹ, ਸ੍ਰੀ ਰਣਜੀਤ ਸਿੰਘ ਢਿੱਲੋਂ ਕਮਾਡੈਂਟ ਸੈਂਕਡ ਕਮਾਡੋ ਬਹਾਦੜਗੜ ਆਦਿ ਹਾਜ਼ਰ ਸਨ। 

ਪੜ੍ਹੋ ਇਹ ਵੀ ਖ਼ਬਰ - Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ ਤੇ ਅਸ਼ੁੱਭ 

ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਦੌਰਾਨ ਸ਼ਹਿਰ ਅੰਦਰ ਸ਼ਰਧਾਲੂਆਂ ਦੀ ਸੁਰੱਖਿਆ ਲਈ ਹਰ ਸੜਕ ’ਤੇ ਪੁਲਸ ਨਾਕੇ ਲਗਾਏ ਗਏ ਹਨ। ਪੁਲਸ ਨੇ ਸ਼ਹਿਰ ਅੰਦਰ ਢੁੱਕਵੀਂ ਜਗ੍ਹਾ ’ਤੇ 7 ਪੁਲਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ 24 ਘੰਟੇ ਸ਼ਰਧਾਲੂਆਂ ਦੀ ਸਹਾਇਤਾ ਲਈ ਪੁਲਸ ਮੁਲਾਜ਼ਾਮ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਬੀਮਾਰੀ ਸੰਬਧੀ ਸਾਵਧਾਨੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ 10 ਵਾਚ ਟਾਵਰ ਰੱਖੇ ਜਾਣਗੇ, ਜਿਨ੍ਹਾਂ ’ਤੇ ਪੁਲਸ ਮੁਲਾਜ਼ਮ ਦੂਰਬੀਨ ਰਾਹੀਂ ਭੀੜ ’ਤੇ ਨਿਗ੍ਹਾ ਰੱਖਣਗੇ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਥਾਵਾਂ ’ਤੇ 170 ਸੀ.ਸੀ.ਟੀ.ਵੀ ਕੈਮਰੇ ਲਗਾਏ ਹਨ, ਜਿਨ੍ਹਾਂ ਦਾ ਸਪੰਰਕ ਪੁਲਸ ਕੰਟਰੋਲ ਰੂਮ ’ਤੇ ਹੋਵੇਗਾ। ਪੁਲਸ ਕੰਟਰੋਲ ਰੂਮ 24 ਘੰਟੇ ਸਹਾਇਤਾ ਲਈ ਤਿਆਰ ਰਹਿਣਗੇ ਅਤੇ ਪੀ.ਸੀ.ਆਰ ਮੋਟਰਸਾਇਕਲ 24 ਘੰਟੇ ਸ਼ਹਿਰ ਅੰਦਰ ਗਸ਼ਤ ਕਰਨਗੇ। ਡਰੋਨ ਰਾਹੀਂ ਮੇਲੇ ’ਤੇ ਨਜ਼ਰ ਰੱਖੀ ਜਾਵੇਗੀ। ਐੱਸ.ਐੱਸ.ਪੀ ਜੀ ਨੇ ਦੱਸਿਆ ਕਿ ਮੇਲੇ ਮਾਘੀ ਸਮੇਂ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮੇਲੇ ਵਿੱਚ ਜ਼ਿਲ੍ਹਾਂ ਪੁਲਸ ਅਤੇ ਬਾਹਰੋ ਤਕਰੀਬਨ 4000 ਦੇ ਕਰੀਬ ਪੁਲਸ ਮੁਲਾਜ਼ਮ ਡਿਊਟੀ ਕਰਨਗੇ। ਮੇਨ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਤੋਂ 300 ਮੀਟਰ ਦੇ ਏਰੀਏ ਨੂੰ ਨੌਂ-ਐਂਟਰੀ ਜ਼ੋਨ ’ਚ ਰੱਖਿਆ ਗਿਆ ਹੈ।  

ਪੜ੍ਹੋ ਇਹ ਵੀ ਖ਼ਬਰ - Health Tips : ਇਨ੍ਹਾਂ ਕਾਰਨਾਂ ਕਰਕੇ ‘ਛਾਤੀ’ ’ਚ ਹੁੰਦਾ ਹੈ ਦਰਦ, ਘਰੇਲੂ ਨੁਸਖ਼ਿਆਂ ਨਾਲ ਇੰਝ ਕਰੋ ਬਚਾਅ

ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਲਈ ਪਾਰਕਿੰਗਾਂ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਹੈਵੀ ਵਹੀਕਲਾਂ ਦੀ ਸ਼ਹਿਰ ਅੰਦਰ ਐਂਟਰੀ ਨਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਸ਼ਰਧਾਲੂਆਂ ਦੁਆਰਾਂ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਕੋਈ ਅਣਹੋਣੀ ਘਟਨਾ ਨਾ ਹੋ ਜਾਵੇ,ਇਸ ਤੋਂ ਬਚਾਉਣ ਲਈ ਐੱਨ.ਡੀ.ਆਰ.ਐੱਫ ਟੀਮ ਅਤੇ ਗੋਤਾਂਖੋਰਾ ਨੂੰ ਤਾਇਨਾਤ ਕੀਤਾ ਜਾਵੇਗਾ। ਗੁਰਦੁਆਰਾ ਸਾਹਿਬ ਦੇ ਹਰ ਇਕ ਗੇਟ ਅਤੇ ਗੁਰਦੁਆਰਾ ਸਾਹਿਬ ਅੰਦਰ ਪੁਲਸ ਮੁਲਾਜ਼ਮ ਸੁਰੱਖਿਆਂ ਲਈ ਤਇਨਾਤ ਕੀਤੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਮੌਕੇ ਸ੍ਰੀ. ਗੁਰਮੇਲ ਸਿੰਘ ਐੱਸ.ਪੀ (ਐੱਚ), ਸ੍ਰੀ. ਰਾਜਪਾਲ ਸਿੰਘ ਹੁੰਦਲ ਐੱਸ.ਪੀ (ਡੀ), ਸ੍ਰੀ. ਕੁਲਵੰਤ ਰਾਏ ਐੱਸ.ਪੀ (ਪੀ.ਬੀ.ਆਈ), ਸ੍ਰੀ ਸੰਦੀਪ ਸ਼ਰਮਾ ਐੱਸ.ਪੀ, ਸ੍ਰੀ ਪਰਮਜੀਤ ਸਿੰਘ ਐੱਸ.ਪੀ, ਸ੍ਰੀ ਸੋਹਣ ਲਾਲ ਐੱਸ.ਪੀ, ਸ੍ਰੀ ਕੁਲਦੀਪ ਸਿਘ ਸੋਹੀ ਐੱਸ.ਪੀ, ਸ੍ਰੀ ਵਰਿੰਦਰਜੀਤ ਸਿੰਘ ਐੱਸ.ਪੀ, ਸ੍ਰੀ ਰਾਜ਼ੇਸ਼ ਕੁਮਾਰ ਐੱਸ.ਪੀ, ਸ੍ਰੀ ਸੱਤਬੀਰ ਸਿੰਘ ਐੱਸ.ਪੀ, ਸ੍ਰੀ ਹੇਮੰਤ ਕੁਮਾਰ ਸ਼ਰਮਾ ਡੀ.ਐੱਸ.ਪੀ (ਐੱਚ), ਸ੍ਰੀ. ਜਸਮੀਤ ਸਿੰਘ ਡੀ.ਐੱਸ.ਪੀ (ਡੀ),ਸ੍ਰੀ ਹਰਵਿੰਦਰ ਸਿੰਘ ਚੀਮਾ ਡੀ.ਐੱਸ.ਪੀ, (ਸ.ਡ) ਸ੍ਰੀ ਮੁਕਤਸਰ ਸਾਹਿਬ ਸਮੇਤ ਬਾਹਰੋ ਡਿਉਟੀ ਲਈ ਆਏ 21 ਡੀ.ਐੱਸ.ਪੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ


rajwinder kaur

Content Editor

Related News