ਪਿੰਡ ਧੰਨਪੁਰਾ ਵਿਖੇ ਹੋਈ ਗ੍ਰਾਮ ਸਭਾ ਦੀ ਮੀਟਿੰਗ

10/16/2019 11:03:35 PM

ਬੁਢਲਾਡਾ,(ਮਨਜੀਤ)- ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਧੰਨਪੁਰਾ ਵਿਖੇ ਸਰਪੰਚ ਦਰਸ਼ਨ ਸਿੰਘ, ਏ.ਪੀ.ਓ ਕਾਜਲ ਅਤੇ ਪੰਚਾਇਤ ਸਕੱਤਰ ਹਰਵੀਰ ਸਿੰਘ ਦੀ ਅਗਵਾਈ ਹੇਠ ਜੀ.ਪੀ.ਡੀ.ਪੀ ਪਲਾਣ ਤਹਿਤ ਗ੍ਰਾਮ ਸਭਾ ਦੀ ਪਹਿਲੀ ਮੀਟਿੰਗ ਧਰਮਸ਼ਾਲਾ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਸਕੱਤਰ ਹਰਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਅੰਤੋਦਿਆ, 2019-20 ਪੰਚਾਇਤ ਆਮਦਨ ਅਤੇ ਹੋਰ ਕੰਮਾਂ ਬਾਰੇ ਗ੍ਰਾਮ ਸਭਾ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਪਰਾਲੀ ਨੂੰ ਨਾ ਸਾੜੋ, ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਓ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਕਈ ਮਿੱਤਰ ਕੀੜਿਆਂ ਦੀ ਮੌਤ ਹੋ ਜਾਂਦੀ ਹੈ। ਜਿਸ ਨਾਲ ਖੇਤੀ ਦਾ ਦੂਹਰਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਬਹੁਤ ਵੱਡੇ ਹੰਭਲੇ ਦੀ ਲੋੜ ਹੈ ਕਿਉਂਕਿ ਪਰਾਲੀ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਹੀ ਖਤਮ ਨਹੀਂ ਹੁੰਦੀ ਬਲਕਿ ਦੂਸ਼ਿਤ ਵਾਤਾਵਰਣ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਘਿਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਸਤੇ ਹਰ ਵਿਅਕਤੀ ਨੂੰ ਸਮਝਣ ਦੀ ਲੋੜ ਹੈ। ਇਸ ਸਮੇਂ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਆਂਗਣਵਾੜੀ ਦੇ ਬੱਚਿਆਂ ਲਈ ਬਿਲਡਿੰਗ ਬਣਾਈ ਜਾਵੇ, ਪੰਚਚਾਇਤ ਘਰ ਬਣਾਇਆ ਜਾਵੇ, ਸਟਰੀਟ ਲਾਇਟਾਂ ਲਗਾਈਆਂ ਜਾਣ, ਵਾਟਰ ਵਰਕਸ ਦੀ ਸਫਾਈ ਕਰਵਾਈ ਜਾਵੇ, ਪਿੰਡ ਦੇ ਤਿੰਨ ਬੱਸ ਸਟੈਂਡ ਬਣਾਏ ਜਾਣ, ਡਾ: ਬੀ.ਆਰ ਅੰਬੇਡਕਰ ਦੇ ਨਾਮ ਤੇ ਚੋਂਕ ਬਣਾਇਆ ਜਾਵੇ ਤੇ ਪਿੰਡ ਨੂੰ ਸੋਹਣਾ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ। ਇਸ ਮੌਕੇ ਪੰਚ ਨਿਰਭੈ ਸਿੰਘ, ਜਰਨੈਲ ਸਿੰਘ, ਬਾਬੂ ਸਿੰਘ, ਸੁਖਪਾਲ ਕੌਰ, ਰਣਵੀਰ ਸਿੰਘ, ਗੁਰਤੇਜ ਸਿੰਘ, ਜਰਨੈਲ ਕੌਰ ਆਦਿਆਂ ਨੇ ਵੀ ਗ੍ਰਾਮ ਸਭਾ ਵਿੱਚ ਭਾਗ ਲਿਆ।


Bharat Thapa

Content Editor

Related News