ਮੈਡੀਕਲ ਫ਼ੀਸਾਂ ਵਧਾਉਣ ਦੇ ਮਾਮਲੇ ''ਚ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਨੇ ਘੇਰੀ ਸਰਕਾਰ (ਵੀਡੀਓ)

06/04/2020 5:56:17 PM

ਮੋਗਾ (ਵਿਪਨ): ਪੰਜਾਬ ਸਰਕਾਰ ਨੇ ਪਿਛਲੇ ਦਿਨਾਂ 'ਚ ਲਏ ਗਏ ਫੈਸਲੇ 'ਚ ਐੱਮ.ਬੀ.ਬੀ.ਐੱਸ. ਵਿਦਿਆਰਥੀਆਂ ਦੀ ਫ਼ੀਸਾਂ 'ਚ ਬੇਹੱਦ ਵਾਧਾ ਕੀਤਾ ਹੈ, ਜਿਸ ਨੂੰ ਲੈ ਕੇ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ 'ਚ ਬੇਹੱਦ ਹੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਹ ਫੈਸਲਾ ਜਲਦ ਹੀ ਬਦਲ ਲੈਣਾ ਚਾਹੀਦਾ ਹੈ। ਪੰਜਾਬ 'ਚ ਪਹਿਲਾਂ ਹੀ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਬੇਹੱਦ ਕਮੀ ਹੈ। ਪੀ.ਸੀ.ਐੱਮ.ਐੱਸ ਦੇ ਪ੍ਰਧਾਨ ਡਾਕਟਰ ਗਗਨ ਦੀਪ ਅਤੇ ਸੈਕੇਟਰੀ ਇੰਦਰਬੀਰ ਨੇ ਦੱਸਿਆ ਕਿ ਹੁਣ ਮਿਡਲ ਕਲਾਸ ਦੇ ਬੱਚੇ ਜੋ ਡਾਕਟਰ ਬਣਨ ਦਾ ਸੁਪਨਾ ਦੇਖ ਰਹੇ ਹਨ, ਉਹ ਹੁਣ ਪੂਰਾ ਨਹੀਂ ਹੋਵੇਗਾ, ਕਿਉਂਕਿ ਪੰਜਾਬ 'ਚ ਸਰਕਾਰੀ ਮੈਡੀਕਲ ਕਾਲਜਾਂ ਦੀ ਫ਼ੀਸ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ, ਪਈ ਭਾਜੜ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਪੋਕਸ ਪਰਸਨ ਨਵਦੀਪ ਸੰਘਾ ਨੇ ਦੱਸਿਆ ਕਿ ਪੰਜਾਬ 'ਚ ਹਰਿਆਣਾ, ਹਿਮਾਚਲ ਚੰਡੀਗੜ੍ਹ ਦੇ ਇਲਾਵਾ ਹੋਰ ਕਈ ਸੂਬਿਆਂ ਤੋਂ ਫ਼ੀਸ ਵਧਾ ਦਿੱਤੀ ਗਈ ਹੈ, ਜੋ ਕਿ ਫੀਸ ਪਹਿਲ 80 ਹਜ਼ਾਰ ਸੀ, ਉਹ ਹੁਣ 1.50 ਤੋਂ ਉਪਰ ਕਰ ਦਿੱਤੀ ਗਈ ਹੈ ਜੋ ਕਿ ਬਹੁਤ ਜ਼ਿਆਦਾ ਹੈ। ਹੁਣ ਮਿਡਲ ਕਲਾਸ ਦੇ ਪਰਿਵਾਰ ਦਾ ਕੋਈ ਵੀ ਬੱਚਾ ਡਾਕਟਰ ਨਹੀਂ ਬਣ ਸਕਦਾ, ਕਿਉਂਕਿ ਪੰਜਾਬ 'ਚ ਫ਼ੀਸ ਬਹੁਤ ਵਧਾ ਦਿੱਤੀ ਗਈ ਹੈ, ਜਦਕਿ ਸਰਕਾਰ ਨੂੰ ਮੈਡੀਕਲ ਦੇ ਵਿਦਿਆਰਥੀਆਂ ਦੀ ਫੀਸ ਘੱਟ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਵਧੀਆ ਪੜ੍ਹਾਈ ਕਰਕੇ ਜਨਤਾ ਦੀ ਸੇਵਾ ਕਰ ਸਕਣ।

Shyna

This news is Content Editor Shyna