ਮਹਿਲਾ ਜੇਲ੍ਹ ''ਚ ਕੈਦੀ ਹਵਾਲਾਤੀ ਔਰਤਾਂ ਨੂੰ ਵੰਡੇ ਮਾਸਕ

03/20/2020 8:42:41 PM

ਲੁਧਿਆਣਾ, (ਸਿਆਲ)— ਭਿਆਨਕ ਬਿਮਾਰੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਤਾਜਪੁਰ ਰੋਡ ਸਥਿਤ ਮਹਿਲਾ ਜੇਲ੍ਹ 'ਚ ਸਾਰੇ ਕੈਦੀ ਤੇ ਹਵਾਲਾਤੀ ਔਰਤਾਂ ਲਈ ਮੋਤੀ ਨਗਰ ਨਿਵਾਸੀਆਂ ਨੇ ਅਧਿਕਾਰੀ ਨੂੰ ਮਾਸਕ ਦਿੱਤੇ। ਇਸ ਦੇ ਨਾਲ ਹੀ ਬੰਦੀ ਔਰਤਾਂ ਦੇ ਨਾਲ ਰਹਿਣ ਵਾਲੇ ਛੋਟੇ ਬੱਚਿਆਂ ਨੂੰ ਅਜੇ ਗਰਗ, ਗੀਤਾ, ਮਾਲਾ, ਅਨੁ ਅਤੇ ਰਿਤੁ ਬਾਂਸਲ ਨੇ ਖਾਣ ਲਈ ਬਿਸਕੁਟ, ਚਿਪਸ ਆਦਿ ਦੇ ਪੈਕਟ ਵੀ ਵੰਡੇ। ਮਹਿਲਾ ਜੇਲ ਦੀ ਸੁਪਰਡੈਂਟ ਦਮਨਜੀਤ ਕੌਰ ਵਾਲੀਆ ਤੇ ਡਿਪਟੀ ਚੰਚਲ ਕੁਮਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਬੈਰਕਾਂ 'ਚ ਸਮੇਂ-ਸਮੇਂ 'ਤੇ ਸੈਨੇਟਾਈਜ਼ਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਹਰ ਬੰਦੀ ਔਰਤ ਨੂੰ ਕੁਝ ਮਿੰਟ ਬਾਅਦ ਹੱਥ ਧੋਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਬੰਦੀ ਔਰਤਾਂ ਨੂੰ ਇਸ ਵਾਇਰਸ ਦੇ ਪ੍ਰਤੀ ਪੂਰੀ ਸਾਵਧਾਨੀਆਂ ਵਰਤਣ ਦੇ ਪੈਂਫਲੇਟ ਵੀ ਦਿੱਤੇ। ਮੋਦੀ ਲਗਰ ਦੇ ਨਿਵਾਸੀ ਅਜੇ ਗਰਗ ਨੇ ਕਿਹਾ ਕਿ ਬੰਦੀ ਔਰਤਾਂ ਦੇ ਚੈੱਕਅਪ ਲਈ ਇਨਫ੍ਰਾਰੈੱਡ ਥਰਮਾਮੀਟਰ ਵੀ ਦਿੱਤਾ ਜਾਵੇਗਾ।

KamalJeet Singh

This news is Content Editor KamalJeet Singh