ਸਾਡੇ ਜਵਾਨਾਂ ਨੇ 1971 ਦੀ ਜੰਗ ’ਚ ਪਾਈਆਂ ਸ਼ਹਾਦਤਾਂ, ਅੱਜ ਵੀ ਆਸਫਵਾਲਾ ਵਾਰ ਮੈਮੋਰਿਅਲ ’ਤੇ ਲਗਦੇ ਹਨ ਮੇਲੇ

12/19/2021 4:24:49 PM

ਫ਼ਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : 1971 ਦੀ ਸ਼ਾਮ ਦਾ ਵੇਲਾ ਸੀ ਹਿੰਦੂ, ਮੁਸਲਮਾਨ, ਸਿੱਖ, ਇਸਾਈ ਪਰਿਵਾਰਾਂ ਦੇ ਬਜ਼ੁਰਗ ਚੌਂਕਾਂ ’ਤੇ ਇੱਕਠੇ ਬੈਠ ਕੇ ਭਾਇਚਾਰਕ ਸਾਂਝ ਦੀਆਂ ਬਾਤਾਂ ਪਾ ਰਹੇ ਸਨ। ਕਈ ਘਰਾਂ ਅੰਦਰ ਲੋਕ ਵਿਆਹਾਂ ਦਾ ਜ਼ਸ਼ਨ ਮਨ੍ਹਾਂ ਰਹੇ ਸਨ ਅਤੇ ਸ਼ਾਮ ਦੇ ਵੇਲੇ ਲੋਕ ਆਪਣੇ ਖੇਤਾਂ ਤੋਂ ਕੰਮਕਾਜ ਕਰਕੇ ਵਾਪਸ ਪਰਤ ਰਹੇ ਸਨ ਅਤੇ ਰੋਟੀ ਸਬਜ਼ੀ ਬਣਾਉਣ ਦੀਆਂ ਗੱਲਾਂ ਰਸਤੇ ’ਚ ਕਰਦੇ ਆ ਰਹੇ ਸਨ ਤਾਂ ਅਚਾਨਕ ਹੀ ਇਲਾਕਿਆਂ ਦੇ ਗੁਰੂ ਘਰਾਂ ਅੰਦਰ ਅਨਾਊਂਸਮੈਂਟ ਹੁੰਦੀ ਹੈ ਕਿ ਸਾਰੇ ਲੋਕ ਆਪਣੇ ਘਰ ਬਾਹਰ ਛੱਡ ਕੇ ਇਲਾਕੇ ਤੋਂ ਦੂਰ ਚੱਲੇ ਜਾਣ ਕਿਉਂਕਿ ਗੁਆਢੀ ਦੇਸ਼ ਨਾਲ ਜੰਗ ਦਾ ਮਾਹੌਲ ਬਣ ਰਿਹਾ ਹੈ ਅਤੇ ਕਿਸੇ ਵੇਲੇ ਵੀ ਪਾਕਿਸਤਾਨ ਨਾਲ ਜੰਗ ਲਗ ਸਕਦੀ ਹੈ। ਜੰਗ ਦੀ ਦਾਸਤਾ ਸੁਨਾਉਂਦੇ ਹੋਏ ਸਰਹੱਦੀ ਖੇਤਰ ’ਤੇ ਪੈਂਦੇ ਪਿੰਡ ਪੱਕਾ ਚਿਸ਼ਤੀ ਦੇ ਬਜ਼ੁਰਗ ਜੱਗਾ ਸਿੰਘ ਉਮਰ 100 ਸਾਲ ਦੇ ਕਰੀਬ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਰਿਵਾਰ ਸਮੇਤ ਖੇਤ ਤੋਂ ਆਪਣੇ ਘਰ ਆ ਰਹੇ ਸਨ ਤਾਂ ਅਚਾਨਕ ਪਾਕਿਸਤਾਨ ਵੱਲੋਂ ਗੋਲਿਆਂ ਦੀ ਅਵਾਜ਼ ਆਉਣ ਲੱਗੀ ਅਤੇ ਉਨ੍ਹਾਂ ਦੇ ਪਿੰਡ ਗੋਲੇ ਡਿੱਗਣੇ ਸ਼ੁਰੂ ਹੋ ਗਏ, ਜਿਸਦੇ ਚੱਲਦੇ ਉਹ ਆਪਣੇ ਸਾਰਾ ਸਮਾਨ ਛੱਡ ਕੇ ਉੂਠ ਰੇਹੜਿਆਂ ’ਤੇ ਆਪਣੇ ਪਰਿਵਾਰ ਨੂੰ ਲੈਕੇ ਚੱਲਦੇ ਜੰਗ  ’ਚ ਹੀ ਕਿਸੇ ਹੋਰ ਪਿੰਡ ਚੱਲੇ ਗਏ।

ਇਹ ਵੀ ਪੜ੍ਹੋ : BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਸਰਹੱਦ ’ਤੇ ਫੜੀ 1 ਅਰਬ 33 ਕਰੋੜ ਦੀ ਹੈਰੋਇਨ

ਉਨ੍ਹਾਂ ਕਿਹਾ ਕਿ ਰਸਤੇ ’ਚ ਉਨ੍ਹਾਂ ਦੇ ਕਈ ਸਾਥੀਆਂ ’ਤੇ ਬੰਬ ਡਿੱਗਣ ਕਾਰਨ ਮੌਤ ਹੋ ਗਈ ਅਤੇ ਟਾਂਵਾ-ਟਾਂਵਾ ਪਰਿਵਾਰ ਹੀ ਉਸ ਜੰਗ ’ਚ ਬੱਚਿਆ ਅਤੇ ਪਿੰਡਾਂ ਦੇ ਪਿੰਡ ਉੱਜੜ ਗਏ। ਹਰ ਪਾਸੇ ਸ਼ੋਰ ਸ਼ਰਾਬਾਂ ਸੀ ਅਤੇ ਪੰਜਾਬੀਆਂ ਦੇ ਖ਼ੂਨ ਨਾਲ ਪੰਜਾਬ ਦੀਆਂ ਸੜਕਾਂ ਲਾਲ ਸਨ । ਬਜ਼ੁਰਗ ਨੇ ਰੌਂਦੇ ਹੋਏ ਦੱਸਿਆ ਕਿ ਜੰਗ ਦੇ ਦੌਰਾਨ ਜਿਹੜੇ ਪਰਿਵਾਰ ਪਿੰਡਾਂ ’ਚ ਚੱਲੇ ਗਏ ਅਤੇ ਜਿਹੜੇ ਪਰਿਵਾਰ ਨਹੀਂ ਗਏ ਪਾਕਿਸਤਾਨ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਬੰਦੀ ਬਣਾਕੇ ਪਾਕਿਸਤਾਨ ਆਪਣੇ ਨਾਲ ਲੈ ਗਏ ਅਤੇ ਕੱਝ ਦਿਨ ਬਾਅਦ ਜਿਵੇਂ ਹੀ ਦੋਵਾਂ ਮੁਲਖਾਂ ਵੱਲੋਂ ਜੰਗ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਤਾਂ ਪਾਕਿ ਅਤੇ ਭਾਰਤ ਵੱਲੋਂ ਬੰਦੀ ਬਣਾਏ ਜਵਾਨ ਅਤੇ ਲੋਕਾਂ ਨਾਲ ਅਦਲਾ ਬਦਲੀ ਕਰ ਲਈ ਅਤੇ ਹਰ ਵਾਰ ਦੀ ਤਰ੍ਹਾਂ 1971 ਦੇ ਜੰਗ ਸਮੇਂ ਪਾਕਿ ਨੂੰ ਹਾਰ ਦਾ ਸਾਮ੍ਹਣਾ ਕਰਨਾ ਪਿਆ।

PunjabKesari

ਸਾਡੇ ਦੇਸ਼ ਦੇ ਫੌਜੀ ਜਵਾਨਾਂ ਨੇ 1971 ਦੀ ਜੰਗ ਚ ਪਾਈਆਂ ਸਨ ਸ਼ਹਾਦਤਾਂ
14 ਦਿਨਾਂ ਦੇ ਭਿਆਨਕ ਜੰਗ ’ਚ ਅੱਠ ਯੂਨੀਟਾਂ ਦੇ ਵੀਰ ਜਵਾਨਾਂ ਨੇ ਇਸ ਜੰਗ ’ਚ ਆਪਣੀ ਸ਼ਹੀਦੀ ਪਾਈ। ਆਸਫਵਾਲਾ ਵਾਰ ਮੈਮੋਰਿਅਲ 1971 ਦੇ ਭਾਰਤ ਪਾਕ ਜੰਗ ’ਚ ਸ਼ਹੀਦ ਹੋਏ ਫਾਜ਼ਿਲਕਾ ਸੈਕਟਰ ਦੇ ਬਹਾਦਰ ਜਵਾਨਾਂ ਦੇ ਪ੍ਰਤੀ ਨਿੱਘੀ ਸ਼ਰਧਾਂਜਲੀ ਹੈ ਅਤੇ 14 ਦਿਨਾਂ ਦੇ ਭਿਆਨਕ ਜੰਗ ’ਚ ਅੱਠ ਯੂਨੀਟਾਂ ਦੇ ਵੀਰ ਜਵਾਨਾਂ ਨੇ ਇਸ ਜੰਗ ’ਚ ਆਪਣੀ ਸ਼ਹੀਦੀ ਪਾਈ, ਜਿਸ ’ਚ ਜਾਟ ਬਟਾਲਿਅਨ ਦੇ 82, ਰਾਜਪੂਤ ਦੇ 70, ਅਸਾਮ ਦੇ 39, ਗੋਰਖਾ ਰਾਇਫਲ ਦੇ 13,  ਇਸ ਤੋਂ ਇਲਾਵਾ ਫਾਜ਼ਿਲਕਾ ਦੇ ਸੈਕਟਰ ’ਚ 28 ਹੋਰ ਜਵਾਨਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਫਾਜ਼ਿਲਕਾ ਦੇ ਲੋਕਾਂ ਨੇ ਸ਼ਹੀਦ ਸੈਨਿਕਾ ਨੂੰ ਫਾਜ਼ਿਲਕਾ ਦਾ ਰਾਖਾ ਮੰਨਦੇ ਹੋਏ ਆਸਫਵਾਲਾ ਵਿਖੇ ਇਕ ਸ਼ਹੀਦ ਸਮਾਰਕ ਬਣਾਇਆ

17 ਦਿਸੰਬਰ 1971 ਨੂੰ ਜੰਗ ਦੀ ਬੰਦੀ ਦੇ ਐਲਾਨ ਤੋਂ ਬਾਅਦ ਸਾਰੇ ਸ਼ਹੀਦਾਂ ਦੇ ਪੱਵਿਤਰ ਸਰੀਰ ਅਤੇ ਅੰਗਾਂ ਨੂੰ ਇੱਕਠਾ ਕਰਕੇ 90 ਫੁੱਟ ਲੰਬੀ ਅਤੇ 55 ਫੁੱਟ ਚੌੜੀ ਚਿਖਾ ਬਣਾਕੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਫਾਜ਼ਿਲਕਾ ਦੇ ਲੋਕਾਂ ਨੇ ਸ਼ਹੀਦ ਸੈਨਿਕਾ ਨੂੰ ਫਾਜ਼ਿਲਕਾ ਦਾ ਰਾਖਾ ਮੰਨਦੇ ਹੋਏ ਆਸਫਵਾਲਾ ਵਿਖੇ ਇੱਕ ਸ਼ਹੀਦ ਸਮਾਰਕ ਬਣਾਇਆ ਹੋਇਆ ਹੈ। ਜਿਸਦਾ ਉਦਘਾਟਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ 22 ਸਤੰਬਰ 1771 ਨੂੰ ਕੀਤਾ ਸੀ।


Gurminder Singh

Content Editor

Related News