ਸ਼ਹੀਦਾਂ ਦਾ ਅਪਮਾਨ ਕਰਨਾ ਕਾਂਗਰਸ ਦੀ ਪੁਰਾਣੀ ਆਦਤ: ਵਿੰਨਰਜੀਤ ਖਡਿਆਲ

07/28/2020 4:54:21 PM

ਸੰਗਰੂਰ ( ਬੇਦੀ, ਸਿੰਗਲਾ ) - ਸ਼ਹੀਦੋ ਕੀ ਚਿਤਾਓ ਪਰ ਲਗੇਗੇਂ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋ ਕਾ ਯਹੀ ਬਾਕੀ ਨਿਸ਼ਾਂ ਹੋਗਾ। ਇਹ ਸ਼ਬਦ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਹਿੰਦੇ ਹਾਂ ਪਰ ਅੱਜ ਸਮੇਂ ਦੀ ਹਕੂਮਤ ਕਾਂਗਰਸ ਸਰਕਾਰ ਵੱਲੋਂ ਸ਼ਹੀਦਾਂ ਦਾ ਅਪਮਾਨ ਕਰਨਾ ਆਦਤ ਬਣ ਗਈ ਹੈ। ਅੱਜ ਸਾਢੇ ਤਿੰਨ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਪਰ ਸਰਕਾਰ ਨੇ ਕਿਸੇ ਇੱਕ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੋਈ ਉਪਰਾਲਾ ਨਹੀਂ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਖਡਿਆਲ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਨੇ ਸ਼ਹੀਦ ਊਧਮ ਸਿੰਘ ਜੀ ਮੈਮੋਰੀਅਲ ਵਾਲੀ ਜਗ੍ਹਾ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। 

ਪੜ੍ਹੋ ਇਹ ਵੀ ਖਬਰ - ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ

ਉਨ੍ਹਾਂ ਕਿਹਾ ਕਿ ਸ਼ਹੀਦੇ ਆਜ਼ਮ ਊਧਮ ਸਿੰਘ ਜੀ ਨੂੰ ਸਮਰਪਿਤ ਮੈਮੋਰੀਅਲ ਲਈ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਖਰੀਦੀ ਗਈ। 25 ਦਸੰਬਰ 2016 ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਵਿਨਰਜੀਤ ਸਿੰਘ ਦੇ ਯਤਨਾਂ ਸਦਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ 1 ਕਰੋੜ ਰੁਪਏ ਪਾਸ ਵੀ ਹੋ ਗਏ ਸਨ। ਪਰ ਜਨਵਰੀ 2017 ਵਿਧਾਨ ਸਭਾ ਦੀਆਂ ਚੋਣਾਂ ਸਮੇਂ ਚੋਣ ਜਾਬਤਾ ਲੱਗਣ ਕਰਕੇ ਇਹ ਕੰਮ ਰੁੱਕ ਗਿਆ ਸੀ। ਅੱਜ ਕਾਂਗਰਸ ਸਰਕਾਰ ਵਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਇਕੱਲੀ ਚਾਰਦੀਵਾਰੀ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ।

ਪੜ੍ਹੋ ਇਹ ਵੀ ਖਬਰ - ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਹਰ ਵਾਰ ਇਨ੍ਹਾਂ ਦੇ ਕੈਬਨਿਟ ਮੰਤਰੀ ਆਉਂਦੇ ਨੇ ਗੱਲਾਂ ਤੇ ਵਾਅਦੇ ਕਰਕੇ ਮੁੜ ਜਾਂਦੇ ਨੇ, ਜਦਕਿ ਸੁਨਾਮ ਊਧਮ ਸਿੰਘ ਵਾਲਾ ਵਿਖੇ ਕਾਂਸੀ ਦਾ ਬੁੱਤ, ਉਨ੍ਹਾਂ ਦੇ ਜੱਦੀ ਘਰ ਤੇ ਉਨ੍ਹਾਂ ਦੇ ਸਮਾਰਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਈਆਂ ਗਈਆਂ ਹਨ। ਸੱਚ ਤਾਂ ਇਹ ਹੈ ਕਿ ਪੰਜਾਬ ਵਿੱਚ ਸ਼ਹੀਦਾਂ ਦੀ ਜੇ ਕੋਈ ਵੀ ਯਾਦਗਾਰ ਬਣਾਈ ਗਈ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਪੰਜਾਬ ਹੁੰਦਿਆਂ ਬਣਾਈ ਗਈ ਹੈ। ਇਹ ਸੱਚੀ ਸ਼ਰਧਾਂਜਲੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦਾਂ ਨੂੰ ਦਿੱਤੀ ਗਈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪਤਾ ਲੱਗ ਸਕੇ। ਪਰ ਕਾਂਗਰਸ ਦੇ ਮੰਤਰੀਆਂ ਵਲੋਂ ਇਨ੍ਹਾਂ ਯਾਦਗਾਰਾਂ ਨੂੰ ਚਿੱਟਾ ਹਾਥੀ ਦੱਸਿਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਇਸ ਤੋਂ ਵੱਡਾ ਸ਼ਹੀਦ ਊਧਮ ਸਿੰਘ ਜੀ ਕੀ ਅਪਮਾਨ ਹੋਵੇਗਾ ਕਿ ਸੂਬੇ ਦੇ ਮੁੱਖ ਮੰਤਰੀ ਪਿਛਲੇ ਤਿੰਨ ਸਾਲਾਂ ਤੋਂ ਹਰ ਵਾਰ 31 ਜੁਲਾਈ ਨੂੰ ਖੁਦ ਆਉਣ ਦਾ ਕਹਿ ਕੇ ਸਾਰੀਆਂ ਤਿਆਰੀਆਂ ਕਰਵਾ ਕੇ ਮੌਕੇ ’ਤੇ ਮੁੱਕਰ ਜਾਂਦੇ ਹਨ। ਇਸ ਵਾਰ ਹੋਰ ਚੰਗਾ ਬਹਾਨਾ ਬਣ ਜਾਣਾ ਕਿ ਕੋਰੋਨਾ ਹੈ। ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਦਾ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਨਾ ਆਉਣਾ ਅਤੇ ਸਿਰਫ ਦੋ ਕਰੋੜ ਰੁਪਏ ਮੈਮੋਰੀਅਲ ਲਈ ਜਾਰੀ ਨਾ ਕਰਨਾ ਸ਼ਹੀਦ ਦਾ ਅਪਮਾਨ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਮੈਮੋਰੀਅਲ ਨੂੰ ਬਣਾਇਆ ਜਾਵੇ।

ਪੜ੍ਹੋ ਇਹ ਵੀ ਖਬਰ - ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਉਨ੍ਹਾਂ ਪੰਜਾਬ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦ ਊਧਮ ਸਿੰਘ ਜੀ ਦਾ ਸਾਰਾ ਸਮਾਨ, ਜੋ ਇੰਗਲੈਂਡ ਵਿੱਚ ਰਹਿ ਗਿਆ ਸੀ, ਉਸ ਨੂੰ ਵਾਪਿਸ ਲਿਆਉਣ ਲਈ ਉਪਰਾਲਾ ਕੀਤਾ ਜਾਵੇ। ਉਨ੍ਹਾਂ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਹੋਏ ਕਿਹਾ ਅੱਜ ਕਾਂਗਰਸੀ ਆਗੂਆਂ ਦਾ ਇਹ ਹਾਲ ਕਿ ਹਰ ਕੰਮ, ਹਰ ਕਬਜ਼ੇ ਲੜਾਈਆਂ ਵਿੱਚ ਹਿੱਸੇਦਾਰੀ ਪੂਰਨ ਰੂਪ ਵਿੱਚ ਹੈ। ਇਸ ਮੌਕੇ ਕੇਸਰ ਸਿੰਘ ਢੋਟ, ਪਰਮਜੀਤ ਪੰਮਾ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News