ਵਿਆਹੁਤਾ ਨੇ ਲਗਾਏ ਪਤੀ ''ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਭੈਣਾਂ ਨੂੰ ਜ਼ਖ਼ਮੀ ਕਰਨ ਦੇ  ਦੋਸ਼

09/26/2020 12:10:07 PM

ਜਲਾਲਾਬਾਦ (ਜਤਿੰਦਰ,ਨਿਖੰਜ): ਥਾਣਾ ਸਿਟੀ ਦੀ ਹਦੂਦ ਅੰਦਰ ਪੈਂਦੇ ਪਿੰਡ ਟਿਵਾਣਾ ਕਲਾਂ ਦੀ ਵਿਆਹੁਤਾ ਕੁੜੀ ਦੇ ਪਤੀ ਵਲੋਂ ਦੋਵਾਂ ਭੈਣਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਤੋਂ ਬਾਅਦ ਦੋਵਾਂ ਭੈਣਾਂ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ 'ਚ ਇਲਾਜ ਅਧੀਨ ਵਿਆਹੁਤਾ ਅਮਨਦੀਪ ਕੌਰ ਪੁੱਤਰੀ ਚਿਮਨ ਸਿੰਘ ਵਾਸੀ ਟਿਵਾਣਾ ਕਲਾਂ ਨੇ ਦੱਸਿਆ ਕਿ ਉਸਦਾ ਵਿਆਹ 5 ਸਾਲ ਪਹਿਲਾਂ ਪਿੰਡ ਲੱਧੂ ਵਾਲਾ ਹਿਠਾੜ ਦੇ ਵਿਅਕਤੀ ਨਾਲ ਹੋਇਆ ਸੀ।

ਪੀੜਤ ਵਿਆਹੁਤਾ ਕੁੜੀ ਨੇ ਅੱਗੇ ਦੱਸਿਆ ਕਿ ਉਸਦੇ ਪਤੀ ਸਣੇ ਉਸਦਾ ਸਹੁਰਾ ਪਰਿਵਾਰ ਹੋ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਅਤੇ ਅਕਸਰ ਹੀ ਕੁੱਟਮਾਰ ਕਰਦੇ ਰਹਿੰਦਾ ਸਨ। ਜਿਸਦੇ ਕਾਰਨ ਉਹ ਪਿਛਲੇ 6 ਮਹੀਨੀਆਂ ਤੋਂ ਆਪਣੇ ਪੇਕੇ ਪਿੰਡ ਘਰ ਪਿੰਡ ਟਿਵਾਣਾ ਕਲਾਂ 'ਚ ਰਹਿ ਰਹੀ ਸੀ ਤਾਂ ਉਸਦੇ ਪਤੀ ਵਲੋਂ ਉਸਦੇ ਖ਼ਿਲਾਫ਼ ਥਾਣਾ ਸਦਰ ਵੋਮੈਨ ਸੈੱਲ ਦੇ ਦਫ਼ਤਰ ਵਿਖੇ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਅਤੇ ਜਦੋਂ ਉਹ ਪਹਿਲਾਂ ਵੀ ਸ਼ਨੀਵਾਰ ਦੇ ਦਿਨ ਦਫਤਰ ਵਿਖੇ ਆਏ ਤਾਂ ਦਫਤਰ 'ਚ ਮੌਜੂਦ ਜਨਾਨੀ ਪੁਲਸ ਅਫਸਰ ਵਲੋਂ ਮੇਰੇ 'ਤੇ ਦਬਾਅ ਬਣਾਇਆ  ਗਿਆ ਅਤੇ ਉਸ ਤੋਂ ਬਾਅਦ ਸਾਨੂੰ 24 ਤਰੀਕ ਨੂੰ ਦੁਬਾਰਾ ਪੰਚਾਇਤ ਲੈ ਕੇ ਆਉਣ ਲਈ ਕਿਹਾ ਗਿਆ ਸੀ।

ਪੀੜਤ ਨੇ ਅੱਗੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਤੇ ਦਿਨੀਂ ਜਦੋਂ ਉਹ ਆਪਣੇ ਪੇਕੇ ਪਰਿਵਾਰ ਅਤੇ ਹੋਰ ਪਿੰਡ ਦੀ ਪੰਚਾਇਤ ਦੇ ਆਗੂਆਂ ਨਾਲ ਉਕਤ ਦਫ਼ਤਰ ਵਿਖੇ ਆਈ ਤਾਂ ਉੱਥੇ ਮੌਜੂਦ ਮਹਿਲਾ ਅਫਸਰ ਵਲੋਂ ਉਸਦੇ ਸਹੁਰੇ ਪਰਿਵਾਰ ਦੇ ਪੱਖ 'ਚ ਹੁੰਗਾਰਾ ਭਰਿਆ ਗਿਆ ਅਤੇ ਜ਼ਬਰਦਸਤੀ ਨੂੰ ਸਹੁਰੇ ਘਰ ਭੇਜਣ ਲਈ ਦਬਾਅ ਬਣਾ ਰਹੀ ਸੀ ਅਤੇ ਜਦੋਂ ਉਹ ਉਸ ਨੂੰ ਫੈਸਲਾ ਮਨਜੂਰ ਨਾ ਹੋਇਆ ਤਾਂ ਉਹ ਆਪਣੀ ਭੈਣ ਸਿਮਰਨਜੀਤ ਕੌਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਪਿੰਡ ਟਿਵਾਣਾ ਕਲਾਂ ਜਾ ਰਹੀ ਸੀ ਤਾਂ ਉਸਦੇ ਪਤੀ ਨੇ ਹੋਰ ਲੋਕਾਂ ਨੂੰ ਨਾਲ ਲੈ ਕੇ ਰਸਤੇ 'ਚ ਘੇਰ ਤੇਜ਼ਧਾਰ ਹਥਿਆਰਾ ਨਾਲ  ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।ਉਸਦੇ ਪਰਿਵਾਰਿਕ ਮੈਂਬਰਾਂ ਜਦੋਂ ਉਨ੍ਹਾਂ ਨੂੰ ਦੁਬਾਰਾ ਉਕਤ ਜਨਾਨੀ ਅਫਸਰ ਕੋਲ ਲੈ ਕੇ ਗਏ ਤਾਂ ਉਸਨੇ ਪੰਚਾਇਤ ਆਗੂਆਂ ਦੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਵਿਰੋਧ ਜਤਾਉਣ ਤੋਂ ਬਾਅਦ ਉਨ੍ਹਾਂ 'ਚ ਸ਼ਾਮਲ ਮੁੰਡੇ ਵਲੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸਦਾ ਮੋਬਾਇਲ ਫੋਨ ਖੋਹਣ ਤੋਂ ਬਾਅਦ ਬੰਦੀ ਬਣਾ ਲਿਆ।

ਪੀੜਤ ਵਿਆਹੁਤਾ ਕੁੜੀ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਅਜਿਹਾ ਸਲੂਕ ਕਰਨ ਵਾਲੀ ਮਹਿਲਾ ਪੁਲਸ ਅਧਿਕਾਰੀ ਸਣੇ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਪਤੀ ਤੇ ਉਸਦੇ ਸਾਥੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮਾਮਲੇ ਸਬੰਧੀ ਵੋਮੈਨ ਸੈੱਲ ਦੀ ਸਬ-ਇੰਸਪੈਕਟਰ ਵੀਰਾ ਰਾਣੀ ਨਾਲ ਗੱਲਬਾਤ ਕੀਤੀ ਕਰਕੇ ਦੋਸ਼ਾ ਬਾਰੇ ਪੁੱਛਿਆ ਗਿਆ ਤਾਂ ਉਸਨੇ ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਸਿੰਘ ਵਲਂੋ ਇਕ ਦਰਖ਼ਾਸਤ ਆਪਣੀ ਪਤਨੀ ਅਮਨਦੀਪ ਕੌਰ ਨੂੰ ਵਸਾਉਣ ਦੇ ਸਬੰਧ 'ਚ ਦਿੱਤੀ ਗਈ। ਜਿਸਦੇ ਬਾਰੇ 'ਚ ਦੋਵਾਂ ਧਿਰਾ 'ਚ ਕੋਈ ਸਹਿਮਤੀ ਨਾ ਬਣਨ ਤੇ ਘਰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾ ਨੂੰ ਅਲੱਗ ਅਲੱਗ ਭੇਜਣ ਦੇ ਬਾਵਜੂਦ ਰਸਤੇ 'ਚ ਕੋਈ ਲੜਾਈ ਹੋ ਗਈ ਹੈ ਅਤੇ ਥਾਣਾ ਸਿਟੀ ਵੱਲੋਂ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਮਹਿਲਾ ਪੁਲਸ ਕਰਮਚਾਰੀ ਨੇ ਕਿਹਾ ਕਿ ਝਗੜੇ ਤੋਂ ਬਾਅਦ ਲੜਕੀ ਦੇ ਰਿਸਤੇਦਾਰੀ 'ਚ ਲੱਗਦੇ ਭਰਾ ਸਾਡੇ ਦਫਤਰ 'ਚ ਆ ਕੇ ਬਿਨਾ ਗੱਲ ਤੋਂ ਸਾਡੀ ਮੂਵੀ ਬਣਾਉਣ ਲੱਗ ਪਿਆ ਤੇ ਜਿਸਤੇ ਲੜਕੀ ਦੇ ਭਰਾ ਨੂੰ ਬਿਠਾ ਲਿਆ ਗਿਆ  ਹੈ। ਇਸਦੇ ਸਬੰਧ 'ਚ ਡੀ.ਐਸ.ਪੀ ਜਲਾਲਾਬਾਦ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸਤੋਂ ਬਾਅਦ ਮਹਿਲਾ ਪੁਲਸ ਅਧਿਕਾਰੀ ਨੇ ਸਾਰੇ ਦੋਸ਼ਾਂ ਨੂੰ  ਬੇ-ਬੁਨਿਆਦ ਦੱਸਿਆ।


Shyna

Content Editor

Related News