‘ਪਹਿਲਾ ਪੰਜ ਬੱਚੇ ਹੋਣ ਕਾਰਨ ਦੂਜੇ ਵਿਆਹ ਦੀ ਪਤਨੀ ਦਾ ਗਰਭਪਾਤ ਕਰਾਉਣ ਲਈ ਬਜਿੱਦ ਪਤੀ’

12/29/2020 4:09:41 PM

ਬੁਢਲਾਡਾ (ਬਾਂਸਲ): ਦੂਜੀ ਵਾਰ ਵਿਆਹ ਕਰਵਾਉਣ ਤੋਂ ਬਾਅਦ ਵੀ ਉਸਦਾ ਪਤੀ ਪੇਟ ਵਿੱਚ ਪੱਲ ਰਹੇ ਗਰਭ ਨੂੰ ਖਤਮ ਕਰਨ ਅਤੇ ਹੋਰ ਦਾਜ ਦੀ ਮੰਗ ਕਰਨ ਤੋਂ ਪੀੜਤ ਜਨਾਨੀ ਦੀ ਦਰਖਾਸਤ ਤੇ ਸਿਟੀ ਪੁਲਸ ਨੇ ਪਤੀ ਖਿਲਾਫ ਦਾਜ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਮਨਦੀਪ ਕੋਰ (ਕਾਲਪਨਿਕ ਨਾਮ) ਨੇ ਸਿਟੀ ਪੁਲਸ ਨੂੰ ਇੱਕ ਦਰਖਾਸਤ ਦੇ ਕੇ ਆਪਣੇ ਪਤੀ ਖਿਲਾਫ ਪੇਟ ਵਿੱਚ ਪੱਲ ਰਹੇ ਗਰਭ ਨੂੰ ਖ਼ਤਮ ਕਰਨ ਅਤੇ ਹੋਰ ਦਾਜ ਮੰਗਣ ਦਾ ਦੋਸ਼ ਲਗਾਉਦਿਆਂ ਕਾਰਵਾਈ ਦੀ ਮੰਗ ਕੀਤੀ ਹੈ।

ਉਨ੍ਹਾਂ ਆਪਣੀ ਦਰਖ਼ਾਸਤ ਵਿੱਚ ਮੰਗ ਕੀਤੀ ਹੈ ਕਿ ਉਸਦਾ ਪਹਿਲਾ ਵਿਆਹ 2016 ’ਚ ਹੋਇਆ ਸੀ ਜੋ ਤਲਾਕ ਹੋ ਗਿਆ ਸੀ ਅਤੇ ਦੂਸਰਾ ਵਿਆਹ 2020 ’ਚ ਹੋਇਆ। ਇਸ ਦੌਰਾਨ ਉਹ ਗਰਭਵਤੀ ਹੋ ਗਈ ਪਰ ਪਤੀ ਨੇ ਉਪਰੋਕਤ ਗਰਭ ਨੂੰ ਗਿਰਾਉਣ ਲਈ ਕਿਹਾ ਕਿ ਉਸਦੇ ਪਹਿਲਾਂ ਹੀ ਪੰਜ ਬੱਚੇ ਹਨ ਹੋਰ ਬੱਚਾ ਨਹੀਂ ਚਾਹੀਦਾ ਪਰ ਪੀੜਤ ਜਨਾਨੀ ਨੇ ਦੱਸਿਆ ਕਿ ਉਸਦਾ ਇਹ ਪਹਿਲਾ ਬੱਚਾ ਹੈ ਜਿਸਨੂੰ ਉਹ ਪਾਲਣਾ ਚਾਹੁੰਦੀ ਹੈ। ਪਰੰਤੂ ਉਸਦੀ ਸੱਸ ਅਤੇ ਪਤੀ ਨੇ ਉਸਦੀ ਕੁੱਟਮਾਰ ਕੀਤੀ ਹੈ ਢਿੱਡ ਵਿੱਚ ਲੱਤਾਂ ਮਾਰੀਆਂ। ਪੁਲਿਸ ਨੇ ਓਪਰੋਕਤ ਪੀੜਤ ਦੇ ਬਿਆਨ ਤੇ ਉਸਦੇ ਪਤੀ ਖਿਲਾਫ ਧਾਰਾ 498 ਏ ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਜਾਚ ਸੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਬਲਕੋਰ ਸਿੰਘ ਕਰ ਰਹੇ ਹਨ। 

Shyna

This news is Content Editor Shyna