ਵਿਆਹ ਤੋਂ ਬਾਅਦ ਵਿਦੇਸ਼ ਭੇਜਣ ਦਾ ਚੁੱਕਿਆ ਪਤਨੀ ਦਾ ਖਰਚ, ਮਿਲਿਆ ਵੱਡਾ ਧੋਖਾ

01/08/2021 1:15:13 PM

ਫਿਰੋਜ਼ਪੁਰ (ਕੁਮਾਰ): ਵਿਆਹ ਅਤੇ ਆਸਟ੍ਰੇਲੀਆ ਭੇਜਣ ’ਤੇ ਕਰੀਬ 30 ਲੱਖ ਰੁਪਏ ਖਰਚ ਕਰ ਚੁੱਕੇ ਪਤੀ ਨੂੰ ਆਸਟ੍ਰੇਲੀਆ ਬੁਲਾਉਣ ਤੋਂ ਮਨ੍ਹਾ ਕਰਨ ’ਤੇ ਥਾਣਾ ਮੱਲਾ ਵਾਲਾ ਦੀ ਪੁਲਸ ਨੇ ਪਤਨੀ ਅਤੇ ਉਸ ਦੇ 2 ਪਰਿਵਾਰਕ ਮੈਂਬਰਾਂ ਦੇ ਖ਼ਿਲਾਫ ਆਈ.ਪੀ.ਸੀ. ਦੀ ਧਾਰਾ 420., 406, 506 ਅਤੇ 120 ਬੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਹੱਲਾ ਵਾਲਾ ਦੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਮੀਹਾ ਸਿੰਘ ਵਾਲਾ ਨੇ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ’ਚ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਮਨਦੀਪ ਕੌਰ ਪੁੱਤਰੀ ਸੰਤੋਖ ਸਿੰਘ ਦੇ ਨਾਲ ਸਾਲ 2018 ’ਚ ਹੋਇਆ ਸੀ ਅਤੇ ਉਸ ਦੇ ਵਿਆਹ ’ਤੇ ਸ਼ਿਕਾਇਤਕਰਤਾ ਦੇ ਪਰਿਵਾਰ ਨੇ ਕਰੀਬ 12 ਲੱਖ ਰੁਪਏ ਖਰਚ ਕੀਤੇ ਸਨ।

ਸ਼ਿਕਾਇਤ ਕਰਦੇ ਦੇ ਮੁਤਾਬਕ ਉਸ ਦੀ ਪਤਨੀ ਮਨਦੀਪ ਕੌਰ ਨੂੰ ਵਿਦੇਸ਼ ਭੇਜਣ ਦੇ ਲਈ ਉਸ ਨੇ ਕਰੀਬ 13 ਲੱਖ ਰੁਪਏ ਖਰਚ ਕੀਤੇ ਅਤੇ ਉਸ ਨੂੰ ਆਈਲੈਟਸ ਕਰਵਾ ਕੇ ਆਸਟ੍ਰੇਲੀਆ ਭੇਜਿਆ। ਸ਼ਿਕਾਇਤ ਕਰਤਾ ਦੇ ਮੁਤਾਬਕ ਉਸ ਦੀ ਪਤਨੀ ਮਨਦੀਪ ਕੌਰ ਨੇ ਕਥਿਤ ਰੂਪ ’ਚ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਅਤੇ ਵਿਦੇਸ਼ ਜਾ ਕੇ ਸ਼ਿਕਾਇਤਕਰਤਾ ਨੂੰ ਆਪਣੇ ਕੋਲ ਬੁਲਾਉਣ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਉਸ ਦੇ ਨਾਲ 30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਪੁਲਸ ਵਲੋਂ ਦਰਖਾਸਤ ਨੰਬਪ 6011 ਪੀ.ਸੀ. ਦੇ ਆਧਾਰ ’ਤੇ ਥਾਣਾ ਮੁਹੱਲਾ ਵਾਲਾ ’ਚ ਪੁਲਸ ਨੇ ਸ਼ਿਕਾਇਤ ਕੀਤੀ ਪਤਨੀ ਮਨਦੀਪ ਕੌਰ ਉਸ ਦੇ ਪਰਿਵਾਰ ਦੇ ਭਾਈ ਲਵਪ੍ਰੀਤ ਸਿੰਘ ਅਤੇ ਉਸ ਦੀ ਮਾਂ ਅਮਰਜੀਤ ਕੌਰ ਦੇ ਖ਼ਿਲਾਫ ਮੁਕੱਦਮਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Shyna

Content Editor

Related News