ਵਿਆਹੁਤਾ ਤੋਂ ਪੈਸਿਆਂ ਦੀ ਮੰਗ ਕਰਨ ਵਾਲੇ ਸਹੁਰੇ ਪਰਿਵਾਰ ਦੇ 4 ਜੀਆਂ ''ਤੇ ਮੁਕੱਦਮਾ ਦਰਜ

08/19/2020 1:07:41 PM

ਜ਼ੀਰਾ (ਗੁਰਮੇਲ ਸੇਖ਼ਵਾ): ਥਾਣਾ ਸਿਟੀ ਜ਼ੀਰਾ ਪੁਲਸ ਵਲੋਂ ਵਿਆਹੁਤਾ ਨੂੰ ਪੈਸਿਆਂ ਲਈ ਤੰਗ-ਪਰੇਸ਼ਾਨ ਕਰਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ 4 ਜੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਜ਼ੀਰਾ ਦੇ ਸਬ-ਇੰਸਪੈਕਟਰ ਪਿੱਪਲ ਸਿੰਘ ਅਨੁਸਾਰ ਸ਼ਿਕਾਇਤਕਰਤਾ ਨਵਨੀਤ ਕੌਰ ਪਤਨੀ ਅਕਾਸ਼ਦੀਪ ਸਿੰਘ ਵਾਸੀ ਮੁਹੱਲਾ ਮੱਲੀਆਂ ਜ਼ੀਰਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸਦਾ ਵਿਆਹ ਅਕਾਸ਼ਦੀਪ ਸਿੰਘ ਨਾਲ ਮਿਤੀ 12 ਮਾਰਚ 2018 ਨੂੰ ਹੋਇਆ ਸੀ ਤੇ ਵਿਆਹ ਸਮੇਂ ਸਹੁਰੇ ਪਰਿਵਾਰ ਨੇ 25 ਲੱਖ ਰੁਪਏ ਨਕਦ, 15 ਤੋਲੇ ਸੋਨਾ ਲਿਆ ਤੇ ਵਿਆਹ ਤੋਂ ਬਾਅਦ ਉਸਦਾ ਪਤੀ ਅਕਾਸ਼ਦੀਪ ਸਿੰਘ ਜੋ ਕੈਨੇਡਾ ਚਲਾ ਗਿਆ, ਫਿਰ ਸਹੁਰੇ ਪਰਿਵਾਰ ਨੇ ਉਸ ਪਾਸੋਂ ਬਾਹਰ ਵਿਦੇਸ਼ ਦੇ ਪੇਪਰ ਲਗਾਉਣ ਲਈ 5 ਲੱਖ ਰੁਪਏ ਲਏ ਅਤੇ ਹੁਣ ਬਾਹਰ ਵਿਦੇਸ਼ ਵਿਚ ਮਕਾਨ ਲੈਣ ਲਈ 25 ਲੱਖ ਰੁਪਏ ਦੀ ਹੋਰ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:  ਜਾਬਾਜ਼ ਸਿਪਾਹੀ ਦੇ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਆਏ ਡਾ. ਓਬਰਾਏ

ਪੁਲਸ ਵਲੋਂ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਅਕਾਸ਼ਦੀਪ ਸਿੰਘ ਵਾਲੀਆ ਪੁੱਤਰ ਗੁਰਛਿੰਦਰ ਸਿੰਘ ਵਾਲੀਆ, ਗੁਰਛਿੰਦਰ ਸਿੰਘ ਵਾਲੀਆ ਪੁੱਤਰ ਨਾਮਾਲੂਮ, ਦਲਜੀਤ ਕੌਰ ਪਤਨੀ ਗੁਰਛਿੰਦਰ ਸਿੰਘ ਵਾਲੀਆ, ਮਨਦੀਪ ਸਿੰਘ ਰਾਜਾ ਪੁੱਤਰ ਗੁਰਛਿੰਦਰ ਸਿੰਘ ਵਾਸੀਅਨ ਕਾਦੀਆ ਰੋਡ ਵਾਈਟ ਐਵੀਨਿਊ ਨੇੜੇ ਬਾਜਵਾ ਹਸਪਤਾਲ ਬਟਾਲਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਅਕਾਲੀ ਆਗੂ ਨੇ ਭਗਵੰਤ ਮਾਨ ਖਿਲਾਫ ਕੀਤੀ ਪ੍ਰਧਾਨ ਮੰਤਰੀ ਅਤੇ ਐੱਸ. ਐੱਸ. ਪੀ. ਨੂੰ ਸ਼ਿਕਾਇਤ


Shyna

Content Editor

Related News