ਮੰਡੀਕਰਨ ਬੋਰਡ ਦੇ ਅਧਿਕਾਰੀਆਂ ਦੀ ਆੜ੍ਹਤੀਆਂ ਨਾਲ ਮਿਲੀਭੁਗਤ ਦਾ ਮਾਮਲਾ ਆਇਆ ਸਾਹਮਣੇ

07/01/2020 4:26:19 PM

ਤਪਾ ਮੰਡੀ (ਸ਼ਾਮ, ਗਰਗ) - ਪੰਜਾਬ ਮੰਡੀਕਰਣ ਬੋਰਡ ਦੇ ਅਧਿਕਾਰੀਆਂ ਵੱਲੋਂ ਕੁਝ ਆੜਤੀਆਂ ਨਾਲ ਮਿਲੀਭੁਗਤ ਕਰਕੇ ਨਵੀਆਂ ਕੱਟੀਆਂ ਗਈਆਂ ਅਨਾਜ ਮੰਡੀ ਅੰਦਰ ਦੁਕਾਨਦਾਰਾਂ ਵੱਲੋਂ ਮਹਿੰਗੇ ਭਾਅ ਖਰੀਦ ਕੀਤੀਆਂ ਗਈਆਂ। ਬਾਅਦ 'ਚ ਦੁਕਾਨਾਂ ਦੇ ਕਰੋੜਾਂ ਰੁਪਏ ਵਾਪਸ ਕਰਕੇ, ਜਿਥੇ ਆਪਣੀਆਂ ਜੇਬਾਂ ਗਰਮ ਕਰ ਲਈਆਂ, ਉਥੇ ਮੰਡੀਕਰਨ ਬੋਰਡ ਨੂੰ ਕਰੋੜਾਂ ਰੁਪੈ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸੱਤ ਪਾਲ ਗੋਇਲ ਆਰ.ਟੀ.ਆਈ ਕਾਰਕੁੰਨ ਨੇ ਮੰਡੀਕਰਨ ਬੋਰਡ ਤੋਂ ਪੂਰੀ ਜਾਣਕਾਰੀ ਮੰਗੀ ਪਰ ਬੋਰਡ ਦੇ ਅਧਿਕਾਰੀ ਜਵਾਬ ਦੇਣ ਲਈ ਟਾਲਮਟੋਲ ਕਰਨ ਲੱਗ ਪਏ ਹਨ। ਇਸ ਕਰਕੇ ਇਹ ਮਾਮਲਾ ਪੰਜਾਬ ਰਾਜ ਸੂਚਨਾ ਅਧਿਕਾਰ ਕਮਿਸ਼ਨ ਦੇ ਦਰਬਾਰ 'ਚ ਪਹੁੰਚ ਗਿਆ ਹੈ। 

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਆਰ.ਟੀ.ਆਈ ਕਾਰਕੁੰਨ ਨੇ ਦੱਸਿਆ ਕਿ ਜੋ ਜਾਣਕਾਰੀ ਹੈਰਾਨੀਜਨਕ ਭੇਜੀ ਗਈ, ਜਿਸ 'ਚ ਦੱਸਿਆ ਕਿ ਪੰਜਾਬ ਮੰਡੀਕਰਨ ਦੇ ਨਿਯਮਾਂ ਅਨੁਸਾਰ ਕਿਸੇ ਵੀ ਵੇਚੀ ਗਈ ਦੁਕਾਨ ਦੇ ਪੈਸੇ ਵਾਪਸ ਕਰਨ ਦੀ ਮੰਡੀ ਬੋਰਡ ਦੇ ਨਿਯਮ ਮੁਤਾਬਕ ਕੋਈ ਪ੍ਰੋਵੀਜਨ ਨਹੀਂ ਹੈ ਅਤੇ ਨਾ ਹੀ ਕਿਸੇ ਦੁਕਾਨਦਾਰ ਦੇ ਪੈਸੇ ਵਾਪਸ ਕੀਤੇ ਹਨ। ਉਨ੍ਹਾਂ ਖੁਲਾਸਾ ਕੀਤਾ ਜਦੋ ਬੋਰਡ ਦੀ ਰੁਪਏ ਵਾਪਸ ਕਰਨ ਦੀ ਕੋਈ ਪ੍ਰੋਵੀਜਨ ਨਹੀਂ ਹੈ ਤਾਂ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੇ ਆਖਰ ਇਹ ਪੈਸੇ ਕਿਵੇਂ ਵਾਪਸ ਕੀਤੇ।

ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ

ਪੰਜਾਬ ਮੰਡੀਕਰਨ ਬੋਰਡ ਦੇ ਅੰਦਰੂਨੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਭਗ 200 ਦੇ ਕਰੀਬ ਦੁਕਾਨਦਾਰਾਂ ਨੂੰ ਪੂਰੇ ਪੰਜਾਬ ਅੰਦਰ 50 ਕਰੋੜ ਦੇ ਕਰੀਬ ਰਕਮ ਵਾਪਸ ਕੀਤੀ ਹੈ। ਉਨ੍ਹਾਂ ਪੂਰੇ ਮਾਮਲੇ ਦੀ ਉਚ-ਪੱਧਰੀ ਜਾਂਚ ਲਈ ਮਾਨਯੋਗ ਹਾਈਕੋਰਟ ਅੰਦਰ ਜਨਹਿੱਤ ਪਟੀਸ਼ਨ ਪਾ ਕੇ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਮਾਨਯੋਗ ਸ੍ਰੀ ਬੀ.ਕੇ ਉਪਲ ਮੁੱਖ ਡਾਇਰੈਕਟਰ ਵਿਜੀਲੈਂਸ਼ ਬਿਊਰੋ ਨੂੰ ਵੀ ਪੱਤਰ ਲਿਖਿਆ ਹੈ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ


rajwinder kaur

Content Editor

Related News