ਮਾਰਕੀਟ ਕਮੇਟੀ ਰਾਏਕੋਟ ’ਚ ਹੋਈ 1629571 ਕੁਇੰਟਲ ਝੋਨੇ ਦੀ ਆਮਦ

12/02/2020 9:53:46 AM

ਰਾਏਕੋਟ (ਭੱਲਾ) - ਮਾਰਕੀਟ ਕਮੇਟੀ ਰਾਏਕੋਟ ਅਤੇ ਇਸ ਦੇ ਅਧੀਨ ਆਉਂਦੇ 12 ਖ਼ਰੀਦ ਕੇਂਦਰਾਂ ਵਿਚ ਝੋਨੇ ਦਾ ਸੀਜਨ ਖ਼ਤਮ ਹੋ ਚੁੱਕਾ ਹੈ । ਮਾਰਕੀਟ ਕਮੇਟੀ ਰਾਏਕੋਟ ਵਲੋਂ ਪਿਛਲੇ ਸਾਲ 1518179 ਕੁਇੰਟਲ ਝੋਨੇ ਦੀ ਆਮਦ ਦਰਜ ਕੀਤੀ ਗਈ ਸੀ, ਜਦਕਿ ਇਸ ਸਾਲ 1629571 ਕੁਇੰਟਲ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 7.34 ਫੀਸਦੀ ਵੱਧ ਹੈ। 

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

ਇਸ ਸਬੰਧੀ ਜਾਣਕਾਰੀ ਦਿੰਦਿਆ ਮਾਰਕੀਟ ਕਮੇਟੀ ਦੇ ਸਕੱਤਰ ਜਸਮੀਤ ਸਿੰਘ ਬਰਾੜ, ਲੇਖਾਕਾਰ ਵਰਿੰਦਰ ਸ਼ਰਮਾ ਮੁੱਲਾਪੁਰ ਅਤੇ ਮੰਡੀ ਸੁਪਰਵਾਈਜ਼ਰ ਸੰਜੀਵ ਕੁਮਾਰ ਬਰਨਾਲਾ ਨੇ ਦੱਸਿਆ ਕਿ ਖ਼ਰੀਦ ਏਜੰਸੀ ਪਨਗ੍ਰੇਨ ਵਲੋਂ 784878 ਕੁਇੰਟਲ, ਮਾਰਕਫੈੱਡ 381795 ਕੁਇੰਟਲ, ਪਨਸਪ 357550 ਕੁਇੰਟਲ ਵੇਅਰ ਹਾਊਸ 105347 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ, ਜੋ ਕਿ ਕੁੱਲ 1629571 ਕੁਇੰਟਲ ਬਣਦੀ ਹੈ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਗਈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਮੁੱਲਾਂਪੁਰ ਵਰਿੰਦਰ ਸ਼ਰਮਾ ਅਕਾਲਗੜ੍ਹ, ਲਵਪ੍ਰੀਤ ਸਿੰਘ, ਲਾਡੀ ਤਾਜਪੁਰ, ਸੰਦੀਪ ਕੌਰ, ਭੂਸ਼ਣ ਕੁਮਾਰ ਆਦਿ ਹਾਜ਼ਰ ਸਨ ।

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
 

rajwinder kaur

This news is Content Editor rajwinder kaur