ਖੁੱਲ੍ਹੇ ਅੰਬਰ ''ਚ ਪਈ ਕਣਕ ਦੀ ਲਿਫਟਿੰਗ ਕਰਵਾਈ ਜਾਵੇ: ਪ੍ਰਧਾਨ ਕਾਲਾ ਸਿੰਘ

05/10/2020 6:01:37 PM

ਮਾਨਸਾ (ਮਿੱਤਲ): ਮਾਰਕਿਟ ਕਮੇਟੀ ਮਾਨਸਾ ਦੇ ਅਧੀਨ ਖਰੀਦ ਕੇਂਦਰ ਡੇਲੂਆਣਾ ਵਿਖੇ 20 ਹਜ਼ਾਰ ਤੋਂ ਉੱਪਰ ਕਣਕ ਦੀਆਂ ਭਰੀਆਂ ਬੋਰੀਆਂ ਪਈਆਂ ਹਨ। ਪਰ ਲਿਫਟਿੰਗ ਦਾ ਕੰਮ ਨਾ ਮਾਤਰ ਹੋਣ ਕਾਰਨ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੱਲਾ ਮਜ਼ਦੂਰ ਯੂਨੀਅਨ ਮਾਨਸਾ ਦੇ ਪ੍ਰਧਾਨ ਕਾਲਾ ਸਿੰਘ ਨੇ ਕਿਹਾ ਕਿ ਟਰੱਕ ਘੱਟ ਹੋਣ ਕਾਰਨ ਕਣਕ ਦੀ ਚੁਕਾਈ ਨਾ ਮਾਤਰ ਹੀ ਹੋ ਰਹੀ ਹੈ ਅਤੇ ਦਿਨ-ਰਾਤ ਰਾਖੀ ਰੱਖਣੀ ਪੈ ਰਹੀ ਹੈ ਅਤੇ ਮੌਸਮ ਖਰਾਬ ਹੋਣ ਕਾਰਨ ਕਣਕ ਦੇ ਖਰਾਬ ਹੋਣ ਦਾ ਡਰ ਬਣਿਆ ਹੋਇਆ ਕਿਉਂਕਿ ਕਣਕ ਦੀ ਰਾਖੀ ਲਈ ਕੋਈ ਵੀ ਸ਼ੈੱਡ ਨਾ ਹੋਣ ਕਾਰਨ ਚਾਰੇ ਪਾਸੇ ਖੁੱਲ੍ਹੇ ਅੰਬਰ 'ਚ ਕਣਕ ਪਈ ਹੈ। ਉਨ੍ਹÎ ਜ਼ਿਲਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਬਿਨਾਂ ਸ਼ੈੱਡ ਵਾਲੇ ਖਰੀਦ ਕੇਂਦਰਾਂ 'ਚ ਪਹਿਲ ਦੇ ਆਧਾਰ 'ਤੇ ਲਿਫਟਿੰਗ ਕੀਤੀ ਜਾਵੇ ਤਾਂ ਜੋ ਕਣਕ ਖਰਾਬ ਨਾ ਹੋਵੇ। ਇਸ ਮੌਕੇ ਮਜ਼ਦੂਰ ਵੀ ਮੌਜੂਦ ਸਨ।


Shyna

Content Editor

Related News