ਸ਼ੱਕੀ ਹਾਲਾਤਾਂ ''ਚ ਵਿਆਹੁਤਾ ਦੀ ਮੌਤ

11/15/2019 10:52:20 PM

ਲੁਧਿਆਣਾ, (ਮਹੇਸ਼)— ਬਸਤੀ ਜੋਧੇਵਾਲ ਦੇ ਫਾਂਬੜਾਂ ਦੇ ਹਰਵਿੰਦਰ ਨਗਰ ਇਲਾਕੇ 'ਚ ਕਰੀਬ 19 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਅਰਾਧਨਾ ਦੇਵੀ ਵਜੋਂ ਹੋਈ ਹੈ ਜਿਸ ਦੇ ਗਲੇ 'ਤੇ ਦੱਬੇ ਜਾਣ ਦੇ ਨਿਸ਼ਾਨ ਪਾਏ ਗਏ ਹਨ। ਪੁਲਸ ਨੇ ਉਸ ਦੇ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਹਾਲ ਦੀ ਘੜੀ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਸਬ ਇੰਸ. ਅਰਸ਼ਪੀ੍ਰਤ ਕੌਰ ਗਰੇਵਾਲ ਦਾ ਕਹਿਣਾ ਹੈ ਕਿ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰ ਦੱਤਾ ਗਿਆ ਹੈ। ਉਨ੍ਹਾਂ ਦੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਹੋਇਆ। ਪੁਲਸ ਵਲੋਂ ਮ੍ਰਿਤਕਾ ਦੇ ਪਤੀ ਦੀਪਕ ਅਤੇ ਸੱਸ ਨੂੰ ਹਿਰਾਸਤ ਵਿਚ ਲੈ ਕੇ ਪੁੱਛÎਗਿਛ ਕੀਤੀ ਜਾ ਰਹੀ ਹੈ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਕੱਰਵਾਰ ਸਵੇਰੇ ਸੂਚਨਾ ਮਿਲੀ ਕਿ ਇਕ ਵਿਆਹੁਤਾ ਦੀ ਮੌਤ ਹੋ ਗਈ ਜਿਸ 'ਤੇ ਪੁਲਸ ਘਟਨਾ ਸਥਾਨ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕਰਨ ਉਪਰੰਤ ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦਾ ਗਲਾ ਦੱਬੇ ਜਾਣ ਦੇ ਨਿਸ਼ਾਨ ਪਾਏ ਗਏ ਹਨ। ਹਾਲ ਦੀ ਘੜੀ ਇਹ ਸਾਫ ਨਹੀਂ ਹੋ ਸਕਿਆ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤਲ ਹੋਇਆ ਹੈ।
ਪੁਲਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਰਾਧਨਾਂ ਦਾ ਵਿਆਹ ਦੀਪਕ ਦੇ ਨਾਲ ਹੋਇਆ ਸੀ। ਘਰ 'ਚ ਦੋਵਾਂ ਤੋÎਂ ਇਲਾਵਾ ਦੀਪਕ ਦੀ ਮਾਂ ਰਹਿੰਦੀ ਹੈ। ਹਾਲ ਦੀ ਘੜੀ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਦੀਪਕ ਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਨਾਲ ਸੁਖੀ ਜੀਵਨ ਬਤੀਤ ਕਰ ਰਿਹਾ ਸੀ। ਉਨ੍ਹਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਸੀ। ਵੀਰਵਾਰ ਰਾਤ ਨੂੰ ਕੰਮ ਤੋਂ ਪਰਤਿਆ ਤਾਂ ਅਰਾਧਨਾ ਇਸ ਦੁਨੀਆ ਨੂੰ ਛੱਡ ਚੁੱਕੀ ਸੀ। ਉਸ ਦੀ ਜਗ੍ਹਾ ਉਸ ਦੀ ਲਾਸ਼ ਪਈ ਸੀ ਪਰ ਦੀਪਕ ਦੀ ਕਹਾਣੀ ਪੁਲਸ ਦੇ ਗਲੇ ਨਹੀਂ ਉਤਰ ਰਹੀ ਹੈ।

KamalJeet Singh

This news is Content Editor KamalJeet Singh