ਭਾਈ ਢੱਡਰੀਆਂਵਾਲੇ ਦੇ ਦੀਵਾਨਾਂ ਦੇ ਮੱਦੇਨਜ਼ਰ ਪਿੰਡ ਜੋਗਾ ਪੁਲਸ ਛਾਉਣੀ 'ਚ ਤਬਦੀਲ

02/08/2020 5:20:25 PM

ਮਾਨਸਾ (ਅਮਰਜੀਤ ਚਾਹਲ) : ਮਾਨਸਾ ਦੇ ਜੋਗਾ ਪਿੰਡ ਵਿਚ ਭਾਈ ਰਣਜੀਤ ਸਿਘ ਢੱਡਰੀਆਂਵਾਲੇ ਦੇ ਦੀਵਾਨ ਸਜਾਏ ਗਏ ਹਨ, ਜਿਸ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਪੁਲਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਹੈ। ਕਿਉਂਕਿ ਦਮਦਮੀ ਟਕਸਾਲ ਅਤੇ ਭਾਈ ਰਣਜੀਤ ਸਿੰਘ ਦਾ ਵਿਵਾਦ ਹੋਣ ਕਾਰਨ ਪੁਲਸ ਨੂੰ ਮਾਹੌਲ ਖਰਾਬ ਹੋਣ ਦਾ ਸ਼ੱਕ ਹੈ, ਜਿਸ ਦੇ ਚੱਲਦੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਦੀਵਾਨ 3 ਦਿਨ ਚੱਲਣਗੇ।

ਦੂਜੇ ਪਾਸੇ ਦੀਵਾਨ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਆਪਣੇ ਪੱਧਰ 'ਤੇ ਪ੍ਰਬੰਧ ਪੂਰੇ ਕੀਤੇ ਹੋਏ ਹਨ। ਉਨ੍ਹਾਂ ਸਿੱਖ ਸੰਗਤ ਨੂੰ ਵੱਧ ਤੋਂ ਵੱਧ ਇਨ੍ਹਾਂ ਦੀਵਾਨਾਂ ਵਿਚ ਹਾਜ਼ਰੀ ਲਗਾਉਣ ਅਤੇ ਭਾਈ ਰਣਜੀਤ ਸਿੰਘ ਦੇ ਦੀਵਾਨ ਸਫਲ ਬਣਾਉਣ ਦੀ ਅਪੀਲ ਕੀਤੀ ਹੈ।

cherry

This news is Content Editor cherry