ਵਿਆਹ ਦੇ ਬੰਧਨ 'ਚ ਬੱਝੇ ਦੋ ਵਿਧਾਇਕ, ਮੋਫਰ ਨੇ ਦਿੱਤੀ ਵਧਾਈ

11/23/2019 10:09:09 AM

ਮਾਨਸਾ (ਮਿੱਤਲ) : ਬੀਤੇ ਦਿਨ ਵਿਆਹ ਦੇ ਬੰਧਨ ਵਿਚ ਬੱਝੇ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਰਾਏਬਰੇਲੀ ਦੀ ਵਿਧਾਇਕਾ ਅਦਿੱਤੀ ਸਿੰਘ ਨੂੰ ਆਸ਼ੀਰਵਾਦ ਦੇਣ ਲਈ ਜ਼ਿਲਾ ਮਾਨਸਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਨੌਜਵਾਨ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਸਿੰਘ ਆਪਣੇ ਪਰਿਵਾਰ ਸਮੇਤ ਉੱਥੇ ਪੁੱਜੇ।

ਮੋਫਰ ਨੇ ਕਿਹਾ ਕਿ ਰਾਏਬਰੇਲੀ ਦੀ ਵਿਧਾਇਕਾ ਪੰਜਾਬ ਦੀ ਨੂੰਹ ਬਣੀ ਹੈ ਅਤੇ ਸਾਡੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਜੋੜੀ ਸਿਆਸਤ ਕਰਨ ਦੇ ਨਾਲ-ਨਾਲ ਦੋਵਾਂ ਖੇਤਰਾਂ ਦੇ ਲੋਕਾਂ ਵਿਚ ਆਪਸੀ ਤਾਲਮੇਲ ਵੀ ਵਧਾਏਗੀ। ਇਸ ਮੌਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਡੀ.ਐੱਸ.ਪੀ ਗੁਰਇਕਬਾਲ ਸਿੰਘ ਹਨੀ ਤੋਂ ਇਲਾਵਾ ਹੋਰ ਵੀ ਪਰਿਵਾਰਕ ਮੈਂਬਰਾਂ ਨੇ ਆਸ਼ੀਰਵਾਦ ਦਿੱਤਾ।


cherry

Content Editor

Related News