ਮਾਨਸਾ ''ਚ 2 ਲੜਕੀਆਂ ਨੂੰ ਅਗਵਾ ਕਰ ਕੀਤਾ ਬਲਾਤਕਾਰ

Tuesday, Jan 29, 2019 - 09:24 PM (IST)

ਮਾਨਸਾ ''ਚ 2 ਲੜਕੀਆਂ ਨੂੰ ਅਗਵਾ ਕਰ ਕੀਤਾ ਬਲਾਤਕਾਰ

ਮਾਨਸਾ— ਸ਼ਹਿਰ 'ਚ 2 ਦਲਿਤ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਮੁਤਾਬਕ 2 ਕਾਰ ਸਵਾਰ ਨੌਜਵਾਨਾਂ ਵਲੋਂ 2 ਦਲਿਤ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ। ਪੁਲਸ ਮੁਤਾਬਕ ਪਿੰਡ ਰੱਲੀ 'ਚ ਰਹਿਣ ਵਾਲੀਆਂ 2 ਸਕੀਆਂ ਭੈਣਾਂ ਨੂੰ 2 ਅਣਪਛਾਤੇ ਕਾਰ ਸਵਾਰ ਨੌਜਵਾਨਾਂ ਨੇ ਪਿੰਡ ਤੋਂ ਅਗਵਾ ਕਰ ਲਿਆ ਸੀ। ਜਿਨ੍ਹਾਂ ਨੇ ਲੜਕੀਆਂ ਨੂੰ ਸੰਗਰੂਰ ਜ਼ਿਲੇ 'ਚ ਲਿਜਾ ਕੇ ਉਨ੍ਹਾਂ ਨਾਲ ਕਈ ਦਿਨ ਬਲਾਤਕਾਰ ਕੀਤਾ। ਆਪਣੀ ਹਵਸ ਮਿਟਾਉਣ ਉਪਰੰਤ ਦੋਸ਼ੀ ਨੌਜਵਾਨ ਲੜਕੀਆਂ ਨੂੰ ਸੰਗਰੂਰ ਜ਼ਿਲੇ ਦੇ ਪਿੰਡ ਨਾਮੋਲ 'ਚ ਛੱਡ ਕੇ ਭੱਜ ਗਏ। ਅੱਜ ਪੀੜਤ ਲੜਕੀਆਂ ਵਲੋਂ ਬੁਢਲਾਡਾ ਪੁਲਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੇ ਚੱਲਦੇ ਬੁਢਲਾਡਾ ਪੁਲਸ ਨੇ 2 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।


Related News