100% ਨਸ਼ਾ ਮੁਕਤ ਕੀਤਾ ਜਾਵੇਗਾ ਮਾਨਸਾ : ਡਾ. ਭਾਰਗਵ

11/07/2019 9:02:12 PM

ਮਾਨਸਾ,(ਮਿੱਤਲ)- ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ zero Tolerence ਦੀ ਨੀਤੀ ਅਪਨਾਈ ਗਈ ਹੈ।|ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਸ ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ, ਐਸਟੀਐਫ. ਪੰਜਾਬ ਜੀ ਦੀਆਂ Guidelines ਅਨੁਸਾਰ ਜ਼ਿਲੇ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੁਹਿੰਮ ਦੀ ਲੜੀ ਵਿੱਚ ਜ਼ਿਲੇ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ    

1. ਮੁਕੱਦਮਾ ਨੰ:376/2019 ਅ/ਧ 22,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ|ਬਰਾਮਦਗੀ: 2300 ਨਸ਼ੀਲੀਆ ਗੋਲੀਆਂ ਮਾਰਕਾ ਟਰਾਮਾਡੋਲ ਸਮੇਤ ਮੋਟਰਸਾਈਕਲ ਪਲਟੀਨਾ ਬਗੈਰ ਨੰਬਰੀ|ਦੋਸੀ: ਮਨਜੀਤ ਸਿੰਘ ਉਰਫ ਦੀਸਾ (44 ਸਾਲ) ਪੁੱਤਰ ਸੁਦਾਗਰ ਸਿੰਘ ਵਾਸੀ ਬਹਿਨੀਵਾਲ (ਗ੍ਰਿਫਤਾਰ) ਚੌਕੀ ਬਹਿਨੀਵਾਲ (ਥਾਣਾ ਸਦਰ ਮਾਨਸਾ) ਦੀ ਪੁਲਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਵਾ: ਚੈਕਿੰਗ ਸ.ੱਕੀ ਪੁਰਾਂ ਬਾਹੱਦ ਪਿੰਡ ਬਹਿਨੀਵਾਲ ਪਾਸ ਉਕਤ ਦਸ਼ੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਸ ਪਾਸੋਂ 2300 ਨਸ਼ੀਲੀਆ ਗੋਲੀਆ ਮਾਰਕਾ ਟਰਾਮਾਡੋਲ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ| ਇਹ ਦਸ਼ੀ ਨਸ਼ਿਆ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਦੇ ਦੋ ਮੁਕੱਦਮੇ ਦਰਜ ਰਜਿਸਟਰ ਹਨ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਹਰਿਆਣਾ ਪ੍ਰਾਂਤ ਦੇ ਪਿੰਡ ਸਿੰਘਪੁਰਾ ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋਂ 28,000/^ਰੁਪਏ ਦੀਆ ਮੁੱਲ ਲਿਆਂਦੀਆ ਸੀ ਅਤੇ ਅੱਗੇ 45,000/^ਰੁਪਏ ਤੋਂ ਵੱਧ ਦੀਆ ਵੇਚ ਕੇ ਮੋਟੀ ਕਮਾਈ ਕਰਨੀ ਸੀ| ਗ੍ਰਿਫਤਾਰ ਕੀਤੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿਥੋ, ਕਿਸ ਪਾਸੋਂ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣੀਆ ਸੀ। ਜਿਸ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ|
2. ਮੁਕੱਦਮਾ ਨੰ:112/2019 ਅ/ਧ 15,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਬੁਢਲਾਡਾ|
ਬਰਾਮਦਗੀ: 5 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਸਮੇਤ ਮੋਟਰਸਾਈਕਲ ਮਾਰਕਾ ਪਲਟੀਨਾ ਬਿਨਾ ਨੰਬਰ|
ਦੋਸੀ: ਬੁੱਗਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੂਸਾ ਖੇੜਾ, ਜ਼ਿਲਾ ਫਤਿਹਾਬਾਦ, ਹਰਿਆਣਾ (ਗ੍ਰਿਫਤਾਰ)
3. ਮੁਕੱਦਮਾ ਨੰ:205/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ: 12 ਬੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸ਼ੀ: ਗੁਰਬਖਸ਼ ਸਿੰਘ ਪੁੱਤਰ ਹੁਕਮਾ ਸਿੰਘ ਵਾਸੀ ਅੱਕਾਂਵਾਲੀ (ਗ੍ਰਿਫਤਾਰ)
 ਅਖੀਰ ਵਿੱਚ ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜ਼ਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਕਰਕੇ ਜ਼ਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


Bharat Thapa

Content Editor

Related News