ਮਾਨਸਾ ਦੇ 150 ਪਿੰਡਾਂ ਦੇ ਸਰਪੰਚਾਂ ਨੇ ਆਪਣੀ ਹੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

01/03/2020 4:09:57 PM

ਮਾਨਸਾ (ਅਮਰਜੀਤ ਚਾਹਲ/ਸੰਦੀਪ ਮਿੱਤਲ) : ਮਾਨਸਾ ਦੇ 150 ਪਿੰਡਾਂ ਦੇ ਕਾਂਗਰਸੀ ਸਰਪੰਚਾਂ ਨੇ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਰਪੰਚਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 15 ਦਸੰਬਰ ਨੂੰ ਜ਼ਿਲੇ ਦੇ ਸਰਪੰਚਾਂ ਨੇ ਮਾਨਸਾ ਦੇ ਡੀ.ਸੀ. ਨੂੰ ਮੰਗ ਪੱਤਰ ਦਿੰਦੇ ਹੋਏ ਆਰ.ਡੀ.ਐਫ. ਦੀ ਦੂਜੀ ਕਿਸ਼ਤ ਫੌਰੀ ਜਾਰੀ ਕਰਨ, ਸਰਪੰਚਾਂ/ਪੰਚਾਂ ਨੂੰ ਬਣਦਾ ਮਾਨ ਸਨਮਾਨ ਦੇਣ, ਹਰ ਸਰਪੰਚ ਨੂੰ 25 ਹਜ਼ਾਰ ਅਤੇ ਹਰ ਪੰਚ ਨੂੰ 15 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ, ਹਰੇਕ ਸਰਪੰਚ ਨੂੰ 1 ਲੱਖ ਰੁਪਏ ਤੱਕ ਦੇ ਚੈੱਕ ਕੱਟਣ ਦੀ ਮਨਜ਼ੂਰੀ ਦੇਣ ਆਦਿ ਦੀ ਮੰਗ ਕੀਤੀ ਸੀ, ਜਿਸ 'ਤੇ ਡੀ.ਸੀ. ਨੇ ਇਨ੍ਹਾਂ ਮੰਗਾਂ ਦਾ ਹੱਲ ਕਰਨ ਲਈ 2 ਜਨਵਰੀ ਨੂੰ ਮਾਨਸਾ ਦੇ ਬਚਤ ਭਵਨ ਵਿਚ ਮੀਟਿੰਗ ਰੱਖੀ ਸੀ ਪਰ 2 ਤਰੀਕ ਦੀ ਛੁੱਟੀ ਹੋਣ ਕਾਰਨ ਇਹ ਮੀਟਿੰਗ ਨਹੀਂ ਹੋ ਸਕੀ। ਸਰਪੰਚਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ 6 ਜਨਵਰੀ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 6 ਤਰੀਕ ਨੂੰ ਵੀ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਉਹ 20 ਜਨਵਰੀ ਨੂੰ ਅਗਲਾ ਸੰਘਰਸ਼ ਵਿੱਢਣਗੇ।

PunjabKesari

ਸਰਪੰਚਾਂ ਦਾ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ। ਪਿੰਡਾਂ ਦੇ ਵਿਕਾਸ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਾਲੋਂ ਅਕਾਲੀਆਂ ਦੀ ਸਰਕਾਰ ਚੰਗੀ ਸੀ, ਉਨ੍ਹਾਂ ਦੇ ਕੰਮ ਤਾਂ ਹੋ ਜਾਂਦੇ ਸੀ।


cherry

Content Editor

Related News