ਮਾਨਸਾ ਦੇ ਇਸ ਇਕੱਲੇ ਪਿੰਡ ’ਚ ਅਜੇ ਤੱਕ ਨਹੀਂ ਹੋਈ ਸਰਪੰਚ ਦੀ ਚੋਣ, ਲੋਕ ਪਰੇਸ਼ਾਨ

02/19/2020 1:50:15 PM

ਮਾਨਸਾ (ਅਮਰਜੀਤ) - ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਹੋਏ ਇਕ ਸਾਲ ਦਾ ਸਮਾਂ ਹੋ ਚੁੱਕਾ ਹੈ। ਮਾਨਸਾ ਜ਼ਿਲੇ ਦਾ ਭਾਮੈਂ ਕਲਾ ਪਿੰਡ ਇਕ ਅਜਿਹਾ ਇਕੱਲਾ ਪਿੰਡ ਹੈ, ਜਿਥੇ ਅਜੇ ਤੱਕ ਸਰਪੰਚ ਦੀ ਚੋਣ ਨਹੀਂ ਹੋਈ। ਸਰਪੰਚ ਨਾ ਹੋਣ ਕਾਰਨ ਪਿੰਡ ਦੇ ਸਾਰੇ ਵਿਕਾਸ ਕਾਰਜਾਂ ’ਤੇ ਰੋਕ ਲੱਗੀ ਹੋਈ ਹੈ। ਪਿੰਡ ’ਚ ਰਹਿ ਰਹੇ ਲੋਕਾਂ ਨੂੰ ਰੋਜ਼ਮਰਾ ਦੇ ਕੰਮਾਂ ’ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਦੱਸ ਦੇਈਏ ਕਿ ਸਰਪੰਚੀ ਚੋਣਾਂ ਦੇ ਸਮੇਂ ਇਖ ਪਾਸੇ ਜਿੱਥੇ 2 ਧਿਰਾਂ ਦੇ ਕਾਗਜ਼ ਰੱਦ ਹੋਣ ਕਾਰਨ ਚੋਣਾਂ ਨਹੀਂ ਹੋਈਆਂ ਸਨ, ਉਥੇ ਹੀ ਪਿੰਡ ਦੇ ਲੋਕ ਸਰਪੰਚ ਨੂੰ ਲੈ ਕੇ ਕਈ ਵਾਰ ਸਰਕਾਰ ਤੋਂ ਗੁਹਾਰ ਲਗਾ ਚੁੱਕੇ ਹਨ, ਜਿਸ ਦਾ ਨਤੀਜਾ ਨਹੀਂ ਨਿਕਲ ਰਿਹਾ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪੰਚਾਇਤੀ ਚੋਣ ਦੇ ਸਮੇਂ ਪ੍ਰਸ਼ਾਸਨ ਨੇ ਇਕ ਗੁੱਟ ਦੇ ਕਾਰਜ਼ ਰੱਦ ਕਰ ਦਿੱਤੇ ਸਨ, ਕਿਉਂਕਿ ਵਿਰੋਧੀ ਧਿਰ ਦੇ ਲੋਕ ਆਪਣੇ ਵਾਲੇ ਪਾਸੇ ਤੋਂ ਕਿਸੇ ਨੂੰ ਸਰਪੰਚ ਬਣਾਉਣਾ ਚਾਹੁੰਦੇ ਸਨ। ਇਸ ਸਬੰਧ ’ਚ ਜਦੋਂ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਸੀ ਤਾਂ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਦੇ ਕਾਗਜ਼ ਰੱਦ ਕਰ ਦਿੱਤੇ ਸਨ। ਲੋਕਾਂ ਨੇ ਦੱਸਿਆ ਕਿ ਸਰਕਾਰ ਵਿਕਾਸ ਕਾਰਜ ਕਰਵਾਉਣ ਲਈ ਪੈਸੇ ਤਾਂ ਦੇ ਰਹੀ ਹੈ ਪਰ ਸਰਪੰਚ ਤੋਂ ਬਿਨਾ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਰਿਹਾ। ਇਸੇ ਕਾਰਨ ਉਕਤ ਲੋਕਾਂ ਨੇ ਸਰਪੰਚ ਦੀ ਚੋਣ ਕਰਵਾ ਉਨ੍ਹਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ।

rajwinder kaur

This news is Content Editor rajwinder kaur