ਘਰ ''ਚ ਲੱਗੀ ਅੱਗ, ਕੀਮਤੀ ਸਾਮਾਨ ਸੜ ਕੇ ਸੁਆਹ

06/15/2019 12:37:35 PM

ਮਾਨਸਾ (ਸੰਦੀਪ ਮਿੱਤਲ) : ਪਿੰਡ ਖਿਆਲਾ ਵਿਖੇ ਇਕ ਮਾਲੀ ਦੇ ਘਰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਘਰ 'ਚ ਪਿਆ ਕਾਫੀ ਸਾਮਾਨ ਸੜ ਗਿਆ।

PunjabKesari

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਬਾਗਾਂ ਦਾ ਠੇਕਾ ਲੈਣ ਵਾਲੇ ਮਾਲੀ ਦੀਵਾਨ ਚੰਦ ਜਦੋਂ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਉਸ ਦੇ ਘਰ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦਾ ਮੋਟਰਸਾਈਕਲ ਤੇ ਬਾਗਾਂ ਵਿਚ ਵਰਤਣ ਵਾਲੀਆਂ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ। ਪਿੰਡ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਜੇਕਰ ਅੱਗ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਹੋਰ ਨੁਕਸਾਨ ਹੋ ਸਕਦਾ ਸੀ।


cherry

Content Editor

Related News