ਮਾਨਸਾ ਦੇ ਕਿਸਾਨ ਅਮਨਦੀਪ ਸਿੰਘ ਨੇ ਸ਼ੁਰੂ ਕੀਤੀ ਡ੍ਰੈਗਨ ਫਲ ਅਤੇ ਚੰਦਨ ਦੀ ਖੇਤੀ

12/12/2019 3:25:32 PM

ਮਾਨਸਾ (ਅਮਰਜੀਤ ਚਾਹਲ) : ਮਾਨਸਾ ਦੀ ਰੇਤੀਲੀ ਜ਼ਮੀਨ 'ਤੇ ਹੁਣ ਵਿਦੇਸ਼ੀ ਫਲ ਡ੍ਰੈਗਨ ਤੇ ਚੰਦਨ ਦੀ ਖੇਤੀ ਹੋਣ ਲੱਗੀ ਹੈ ਤੇ ਇਹ ਕਰਿਸ਼ਮਾ ਕਰ ਦਿਖਾਇਆ ਹੈ ਪਿੰਡ ਭਾਦੜਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ। ਅਮਨਦੀਪ ਸਿੰਘ ਨੇ ਗੁਜਰਾਤ ਦੇ ਕਿਸਾਨਾਂ ਦੀ ਮਦਦ ਨਾਲ ਇਸ ਖੇਤੀ ਦੀ ਸ਼ੁਰੂਆਤ ਕੀਤੀ ਹੈ। ਉਸ ਨੇ ਦੱਸਿਆ ਕਿ 50 ਡਿਗਰੀ ਤੱਕ ਦੇ ਤਾਪਮਾਨ 'ਚ ਚੰਦਨ ਦੀ ਖੇਤੀ ਹੋ ਸਕਦੀ ਹੈ।

PunjabKesari

ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਇਸ ਆਧੁਨਿਕ ਖੇਤੀ ਦੇ ਖਰਚੇ 'ਤੇ ਬੋਲਦਿਆਂ ਅਮਨਦੀਪ ਸਿੰਘ ਨੇ ਦੱਸਿਆ ਡ੍ਰੈਗਨ ਫਲ ਦੀ ਖੇਤੀ ਕਰਨ 'ਚ ਪਰ ਪੋਲ ਦੇ ਹਿਸਾਬ ਨਾਲ 1000 ਤੋਂ 1100 ਰੁਪਏ ਤੱਕ ਦਾ ਖਰਚਾ ਆਉਂਦਾ ਹੈ, ਜਿਸ 'ਚ ਹੁਣ ਫਲ ਲੱਗਣ ਲੱਗ ਪਏ ਹਨ ਤੇ ਜੇਕਰ ਗੱਲ ਕਰੀਏ ਚੰਦਨ ਦੀ ਖੇਤੀ ਦੀ ਤਾਂ ਇਸ ਦੇ ਪੌਦੇ ਨੂੰ 12 ਤੋਂ 15 ਸਾਲ ਬਾਅਦ ਕੱਟਿਆ ਜਾ ਸਕਦਾ ਹੈ।

PunjabKesari

ਅਮਨਦੀਪ ਦੀ ਇਸ ਖੇਤੀ ਨੂੰ ਕਰਨ 'ਚ ਖੇਤੀਬਾੜੀ ਤੇ ਬਾਗਵਾਨੀ ਵਿਭਾਗ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਪਰ ਚੰਗਾ ਮੁਨਾਫ਼ਾ ਕਮਾਉਣ ਦੇ ਮਕਸਦ ਨਾਲ ਇਹ ਨੌਜਵਾਨ ਕਿਸਾਨ ਪੂਰੀ ਮਿਹਨਤ ਕਰ ਰਿਹਾ ਹੈ। ਜੇਕਰ ਇਹ ਤਜ਼ੁਰਬਾ ਸਫਲ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਪਿੰਡ 'ਚ ਡ੍ਰੈਗਨ ਫਲ ਤੇ ਚੰਦਨ ਦੇ ਖੇਤ ਮਿਲਣਗੇ।


cherry

Content Editor

Related News