ਮਾਨਸਾ ਦੇ ਇਕ ਹੋਰ ਕਿਸਾਨ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ

10/31/2019 3:42:33 PM

ਮਾਨਸਾ (ਅਮਰਜੀਤ ਚਾਹਲ) : ਮਾਨਸਾ ਵਿਚ ਇਕ ਹੋਰ ਕਿਸਾਨ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ 'ਤੇ ਕਰੀਬ 3 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਕੋਲ ਸਿਰਫ 7 ਕਨਾਲ ਜ਼ਮੀਨ ਹੈ। ਦੂਜੇ ਪਾਸੇ ਕਰਜ਼ਾ ਦੇਣ ਵਾਲੇ ਲਗਾਤਾਰ ਪੈਸੇ ਮੰਗ ਰਹੇ ਸਨ, ਜਿਸ ਦੇ ਚੱਲਦੇ ਉਹ ਅਕਸਰ ਪਰੇਸ਼ਾਨ ਰਹਿਣ ਲੱਗਾ ਅਤੇ ਇਸੇ ਪਰੇਸ਼ਾਨੀ ਦੇ ਚੱਲਦੇ ਉਸ ਨੇ ਖੁਦਕੁਸ਼ੀ ਕਰ ਲਈ।

ਪਰਿਵਾਰ ਦੇ ਮੈਂਬਰਾਂ ਅਤੇ ਕਿਸਾਨ ਨੇਤਾ ਮਲਕੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਗੁਰਜੰਟ ਸਿੰਘ ਦੀ ਫਸਲ ਗੜ੍ਹੇਮਾਰੀ ਕਾਰਨ ਖਰਾਬ ਹੋ ਗਈ ਸੀ ਅਤੇ ਇਸ ਵਾਰ ਵੀ ਝੋਨੇ ਦਾ ਝਾੜ ਬਹੁਤ ਘੱਟ ਨਿਕਲਿਆ, ਜਿਸ ਕਾਰਨ ਕਿਸਾਨ ਹੋਰ ਪਰੇਸ਼ਾਨ ਹੋ ਗਿਆ। ਉਸ ਦੀ ਕਰਜ਼ਾ ਉਤਾਰਨ ਦੀ ਆਖਰੀ ਉਮੀਦ ਵੀ ਖਤਮ ਹੋ ਗਈ, ਜਿਸ ਦੇ ਚੱਲਦੇ ਅੱਜ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਅਤੇ ਆਰਥਿਕ ਮਦਦ ਕਰਨ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

cherry

This news is Content Editor cherry