ਮੋਫਰ ਦੀ ਅਗਵਾਈ ''ਚ ਪਾਰਟੀਆਂ ਦੀਆਂ ਨੀਤੀਆਂ ਨੂੰ ਹਰ ਘਰ ਲੈ ਕੇ ਜਾਵਾਂਗੇ: ਚਹਿਲ

01/15/2020 11:36:51 AM

ਮਾਨਸਾ (ਮਿੱਤਲ) - ਜ਼ਿਲਾ ਯੂਥ ਕਾਂਗਰਸ ਦੇ ਅਹੁਦਿਆਂ 'ਤੇ ਰਹਿੰਦਿਆਂ ਪਾਰਟੀ ਨੀਤੀਆਂ ਨੂੰ ਲੈ ਕੇ ਪ੍ਰਚਾਰ ਕਰਨ 'ਚ ਲੱਗੇ ਹੋਏ ਜ਼ਿਲਾ ਯੂਥ ਵਿੰਗ ਦੇ ਸਾਬਕਾ ਪ੍ਰਧਾਨ, ਸੀਨੀਅਰੀ ਕਾਂਗਰਸੀ ਨੇਤਾ ਮਨਜੀਤ ਸਿੰਘ ਰਾਣਾ ਅਤੇ ਬਲਵਿੰਦਰ ਸਿੰਘ ਨਾਰੰਗ ਦਾ ਜ਼ਿਲਾ ਯੂਥ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਭੂਪਾਲ ਦੀ ਟੀਮ ਨੇ ਸਨਮਾਨ ਕੀਤਾ। ਇਸ ਮੌਕੇ ਭੂਪਾਲ ਨੇ ਕਿਹਾ ਕਿ ਡਾ. ਰਾਣਾ ਅਤੇ ਨਾਰੰਗ ਨਿਰਪੱਖ ਹੋ ਕੇ ਬਿਨ੍ਹਾਂ ਕਿਸੇ ਅਹੁਦੇ ਅਤੇ ਲਾਲਚ ਤੋਂ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰ ਰਹੇ ਹਨ। ਸੂਬੇ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਉਸ ਦਾ ਪ੍ਰਚਾਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੀ ਅਗਵਾਈ ਸਦਕਾ ਹੀ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ। ਕਾਂਗਰਸ ਪਾਰਟੀ ਅੰਦਰ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ। ਭੂਪਾਲ ਨੇ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀਕਲਾ ਲਈ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਅਗਵਾਈ 'ਚ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਜ਼ਿਲੇ ਦੇ ਹਰ ਘਰ ਤੱਕ ਲੈ ਕੇ ਜਾਣਗੇ। ਇਸ ਮੌਕੇ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਪ੍ਰਧਾਨ ਬਲਾਕ ਮਾਨਸਾ, ਰਤਨਵੀਰ ਸਿੰਘ ਮੂਲੇਵਾਲ ਪ੍ਰਧਾਨ ਹਲਕਾ ਮਾਨਸਾ, ਜਗਤਾਰ ਸਿੰਘ ਵਾਇਸ ਚੇਅਰਮੈਨ ਆਗੂ ਮੌਜੂਦ ਸਨ।


rajwinder kaur

Content Editor

Related News