ਮਜਬੂਰੀ ਨੇ ਹੱਥੋਂ ਛੁਡਾਈ ਕਿਤਾਬ, ਕੱਪੜੇ ਸਿਉਂ ਕੇ ਪਾਲਦੀ ਹੈ ਪਰਿਵਾਰ (ਵੀਡੀਓ)

08/10/2018 4:26:55 PM

ਮਾਨਸਾ(ਸੰਦੀਪ ਮਿੱਤਲ)— ਮਾਨਸਾ ਦੇ ਪਿੰਡ ਝੁਨੀਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਪੜ੍ਹ-ਲਿਖ ਕੇ ਕੁਝ ਬਣਨ ਦੀ ਇੱਛਾ ਰੱਖਦੀ ਹੈ ਪਰ ਘਰ ਦੀ ਮੰਦੀ ਹਾਲਤ ਇਸ ਦੀ ਪੜ੍ਹਾਈ 'ਚ ਰੋੜਾ ਬਣ ਹੋਈ ਹੈ। ਦਰਅਸਲ, ਮਨਪ੍ਰੀਤ ਦੇ ਪਿਤਾ ਕੁਝ ਸਾਲ ਪਹਿਲਾਂ ਦਿਮਾਗੀ ਹਾਲਤ ਠੀਕ ਨਾ ਹੋਣ ਦੇ ਚੱਲਦੇ ਘਰੋਂ ਕੀਤੇ ਚੱਲੇ ਗਏ ਅਤੇ ਮਨਪ੍ਰੀਤ ਦੀ ਮਾਂ ਨੂੰ ਗੁਰਦੇ ਦੀ ਬੀਮਾਰੀ ਹੋ ਗਈ। ਮਾਂ ਦਾ ਇਲਾਜ ਕਰਵਾਉਣ ਲਈ ਮਨਪ੍ਰੀਤ ਅਤੇ ਉਸ ਦਾ ਭਰਾ ਕਰਜ਼ਾਈ ਹੁੰਦੇ ਗਏ। ਇਸੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਮਨਪ੍ਰੀਤ ਦੇ 18 ਸਾਲਾ ਭਰਾ ਨੇ ਖੁਦਕੁਸ਼ੀ ਕਰ ਲਈ। ਭਰਾ ਦੀ ਮੌਤ ਤੋਂ ਬਾਅਦ ਮਨਪ੍ਰੀਤ 'ਤੇ ਸਾਰੀ ਜ਼ਿੰਮੇਵਾਰੀ ਪੈ ਗਈ।

ਉਧਰ ਬਿਸਤਰੇ 'ਤੇ ਪਈ ਮਨਪ੍ਰੀਤ ਦੀ ਮਾਂ ਰਣਜੀਤ ਕੌਰ ਦੀਆਂ ਅੱਖਾਂ ਦੇ ਹੰਝੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਗੁਰਦੇ ਦੀ ਬੀਮਾਰੀ ਤੋਂ ਪੀੜਤ ਰਣਜੀਤ ਨੂੰ ਹਰ ਵੇਲੇ ਆਪਣੀ ਧੀ ਦੀ ਫਿਕਰ ਲੱਗੀ ਰਹਿੰਦੀ ਹੈ। ਇਸ ਪਰਿਵਾਰ ਦੀ ਮਾੜੀ ਹਾਲਤ ਦੇਖ ਕੇ ਇਕ ਪਲ ਲਈ ਹਰ ਇਕ ਦਾ ਦਿਲ ਜ਼ਰੂਰ ਪਸੀਜੇਗਾ। ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਜਗਬਾਣੀ ਦੇ ਪੱਤਰਕਾਰ ਨਾਲ ਇਸ ਨੰਬਰ 'ਤੇ 98144-22721 ਸੰਪਰਕ ਕਰ ਸਕਦਾ ਹੈ।