ਮਨਪ੍ਰੀਤ ਬਾਦਲ ਦੇ ਪਿਤਾ ਦੇ ਅਕਾਲ ਚਲਾਣੇ ਤੇ ਜ਼ਿਲੇ 'ਚ ਸੋਗ ਦੀ ਲਹਿਰ

05/15/2020 7:09:37 PM

ਬੁਢਲਾਡਾ (ਬਾਂਸਲ): ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਬਾਦਲ ਦੀ ਬੇਵਕਤੀ ਮੌਤ ਤੇ ਮਾਨਸਾ ਜ਼ਿਲੇ 'ਚ ਸੋਗ ਦੀ ਲਹਿਰ ਫੈਲੀ ਹੋਈ ਹੈ। ਅੱਜ ਇੱਥੇ ਜ਼ਿਲਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ ਵਲੋਂ ਕੋਰੋਨਾ ਇਤਿਆਤ ਦੇ ਮੱਦੇਨਜ਼ਰ ਡਿਸਟੈਸ ਦੀ ਪਾਲਣਾ ਕਰਦਿਆਂ ਗੁਰਦਾਸ ਬਾਦਲ ਜੀ ਦੀ ਆਤਮਿਕ ਸ਼ਾਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਜ਼ਲੀਆਂ ਭੇਟ ਕੀਤੀਆਂ ਗਈਆਂ।

ਇਸ ਮੌਕੇ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸੀਨੀਅਰ ਕਾਂਗਰਸੀ ਆਗੂ ਬੋਘ ਸਿੰਘ ਦਾਤੇਵਾਸ, ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਸ਼ੋ ਰਾਮ ਗੋਇਲ, ਸ੍ਰੀ ਲੋਕ ਕਲਿਆਣ ਸੇਵਾ ਸੰਮਤੀ ਦੇ ਰਾਜ ਕੁਮਾਰ ਬੀਰੋਕੇ ਕਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਕਰਿਆਣਾ ਐਸੋਸੀਏਸ਼ਨ ਦੇ ਕ੍ਰਿ੍ਰਸ਼ਨ ਲਾਲ, ਵਪਾਰ ਮੰਡਲ ਦੇ ਗੁਰਿੰਦਰ ਮੋਹਨ, ਸ਼ੇਲਰ ਐਸ਼ੋਸ਼ੀਏਸ਼ਨ ਦੇ ਅਮਰਨਾਥ ਬਿੱਲੂ, ਗੱਲਾ ਮਜਦੂਰ ਯੂਨੀਅਨ ਦੇ ਆਗੂ ਰਾਜ ਕੁਮਾਰ ਰਾਜੂ, ਪੰਚਾਇਤ ਯੂਨੀਅਨ ਦੇ ਸਰਪ੍ਰਸਤ ਸਰਪੰਚ ਜਗਦੇਵ ਸਿੰਘ ਜ਼ੋਈਆ, ਕਾਟਨ ਫੈਕਟਰੀ ਯੂਨੀਅਨ ਦੇ ਮਹਿੰਦਰ ਪਾਲ, ਪੈਸਟੀਸਾਇਡ ਐਸ਼ੋਸ਼ੀਏਸ਼ਨ ਦੇ ਰਾਜ ਕੁਮਾਰ ਬੋੜਾਵਾਲੀਆਂ, ਗਾਰਮੈਂਟਸ ਯੂਨੀਅਨ ਦੇ ਲਵਲੀ ਕਾਠ, ਕੈਮਿਸਟ ਐਸ਼ੋਸ਼ੀਏਸ਼ਨ ਦੇ ਅਸ਼ੋਕ ਰਸਵੰਤਾ, ਗੁਰਿੰਦਰ ਸਿੰਗਲਾ, ਕੋਸਲਰ ਰਾਕੇਸ਼ ਬੱਗਾ, ਨਗਰ ਕੋਸਲ ਦੇ ਸਾਬਕਾ ਪ੍ਰਧਾਨ ਸਵੀਤਾ ਯਾਦਵ, ਸੁਭਮ ਗੋਇਲ, ਯੰਗਜ਼ ਸਪੋਰਟਸ ਕਲੱਬ ਦੇ ਗੋਬਿੰਦ ਗੋਇਲ ਆਦਿ ਨੇ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਸੰਕਟ ਦੀ ਘੜੀ 'ਚ ਬਾਦਲ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।


Shyna

Content Editor

Related News