ਮਨੋਜ ਮੋਂਗਾ ਕਾਂਗਰਸ ਛੱਡ ਭਾਜਪਾ ’ਚ ਸ਼ਾਮਲ

10/12/2021 11:47:57 AM

ਗੁਰੂਹਰਸਹਾਏ (ਮਨਜੀਤ): ਅੱਜ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਅਮਨਦੀਪ ਗਿਰਧਰ ਜ਼ਿਲ੍ਹਾ ਜਨਰਲ ਸਕੱਤਰ ਦੇ ਦਫ਼ਤਰ ਵਿੱਚ ਮਡਲ ਪ੍ਰਧਾਨ ਅਜੇ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬਗੇ ਕੇ ਪਿੱਪਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਕਾਂਗਰਸੀ ਆਗੂ ਮਨੋਜ ਮੋਂਗਾ ਕਾਂਗਰਸ ਛੱਡ ਕੇ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਜਿਸ ਨੂੰ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਨੇ ਪਾਰਟੀ ਦਾ ਚਿੰਨ੍ਹ ਪਾ ਕੇ ਸਨਮਾਨਿਤ ਕੀਤ‍ਾ।

ਇਸ ਮੌਕੇ ਅਮਨਦੀਪ ਗਿਰਧਰ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਕਈ ਪਰਿਵਾਰਾਂ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ। ਮਨੋਜ ਮੋਂਗਾ ਵੀ ਲੰਬੇ ਸਮੇਂ ਤੋ ਕਾਂਗਰਸ ਪਾਰਟੀ ਨਾਲ ਜੁੜੇ ਸਨ ਉਹ ਇਕ ਫਿਰੋਜ਼ਪੁਰ ਤੋਂ ਇਕ ਵਾਰ ਲੋਕ ਸਭਾ ਅਤੇ ਦੋ ਵਾਰ ਵਿਧਾਨ ਸਭਾ ਦਾ ਇਲੈਕਸ਼ਨ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਲੜ ਚੁੱਕੇ ਹਨ। ਮਨੋਜ ਜੀ ਇਕ ਇਮਾਨਦਾਰ ਅਤੇ ਨਿਧੜਕ ਲੀਡਰ ਹਨ। ਇਨ੍ਹਾਂ ਦੇ ਭਾਜਪਾ ਵਿਚ ਆਉਣ ਨਾਲ ਪਾਰਟੀ ਨੂੰ ਆਉਣ ਵਾਲੀਆਂ ਵਿਧਾਨਸਭਾ ਚੋਣਾ ਵਿੱਚ ਮਜਬੂਤੀ ਮਿਲੇਗੀ। ਭਾਜਪਾ ਵਿਚ ਸ਼ਾਮਲ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਧੀਰਜ ਮੌਗਾ, ਕਰਿਸ਼ ਮੌਗਾ,ਦਰਿਸ਼ ਮੌਗ‍ਾ,ਸੋਨੂ ਕੁਮਾਰ ਤੇ ਹੋਰ ਉਨਾ ਦੇ ਸਾਥੀ ਹਾਜ਼ਰ ਹੋਏ। ਇਸ ਮੌਕੇ ਹਨੂ ਤਿਵਾੜੀ, ਤਰਸੇਮ ਬਜਾਜ  ,ਸੋਨੂ ਧਵਨ,ਟੋਨੀ ਬਾਬਾ, ਸੰਜੀਵ ਕੁਮਾਰ ,ਹਰਚਰਨ ਸਿੰਘ ,ਜੋਗਿੰਦਰ ਸਿੰਘ ਨੰਬਰਦਾਰ , ਬਿੱਟੂ ਤੁੱਲੀ ਆਦਿ ਹਾਜ਼ਰ ਸਨ।


Shyna

Content Editor

Related News