ਮੰਡੀ ਲਾਧੂਕਾ ਵਿਖੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਖਿਲਾਫ ਧਰਨਾ ਲਗਾਕੇ ਕੀਤਾ ਰੋਸ ਪ੍ਰਦਰਸ਼ਨ

09/25/2020 5:50:25 PM

ਮੰਡੀ ਲਾਧੂਕਾ (ਸੰਧੂ): ਕੇਂਦਰ ਸਰਕਾਰ ਵਲੋਂ ਕਿਸਾਨਾ ਦੇ ਖਿਲਾਫ ਕੀਤੇ ਗਏ ਪਾਸ ਖੇਤੀ ਆਰਡੀਨੈਂਸਾਂ ਦੇ ਰੋਸ ਵਿਚ ਅੱਜ ਕਿਸਾਨ ਜਥੇਬੰਦੀਆ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਮੰਡੀ ਲਾਧੂਕਾ ਦੇ ਐਫ-ਐਫ ਮੇਨ ਰੋਡ ਤੇ ਧਰਨਾ ਲਗਾਕੇ ਅਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਤੇ ਕਿਸਾਨ ਆਗੂ ਕਾਮਰੇਡ ਦਰਸ਼ਨ ਰਾਮ ਲਾਧੂਕਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਪ੍ਰਧਾਨ ਹਰਨੇਕ ਸਿੰਘ  ਅਤੇ ਹੋਰ ਆਏ ਕਿਸਾਨ ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਡੂੰਘੀਆਂ ਸਿਆਸਤਾਂ ਰਾਹੀ ਕਿਸਾਨ, ਮਜ਼ਦੂਰ, ਤੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜੋ ਸਰਾਸਰ ਧੱਕਾ ਹੈ ਤੇ ਕਦੀ ਬਰਦਾਸ਼ਤ ਨਹੀ ਕੀਤਾ ਜਾਵੇਗਾ।

PunjabKesari

ਉਨ੍ਹਾਂ ਕਿਹਾ ਕਿ ਉਹ ਆਰਡੀਨੈਂਸਾਂ ਦਾ ਸਖਤ ਵਿਰੋਧ ਕਰਦੇ ਹਨ ਤੇ ਸਰਕਾਰ ਨੂੰ ਇਸ ਪ੍ਰਤੀ ਮੁੜ ਗੌਰ ਕਰਨੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਸਰਕਾਰ ਨੇ ਇਸ ਪ੍ਰਤੀ ਗੌਰ ਨਾ ਕੀਤੀ ਤਾਂ ਕਿਸਾਨਾਂ ਵਲੋਂ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਕਿਸਾਨ ਯੂਨੀਅਨ ਨੂੰ ਹਰ ਵਰਗ  ਜਿਵੇਂ ਕਿ ਮੈਡੀਕਲ ਐਸੋਸ਼ੀਏਸ਼ਨ , ਆੜਤੀਆਂ ਯੂਨੀਅਨ , ਕਰਿਆਨਾ ਯੂਨੀਅਨ, ਸਬਜੀ ਯੂਨੀਅਨ, ਪੈਸਟੀਸਾਇਡਜ਼ ਯੂਨੀਅਨ ਆਦਿ ਦੇ ਲੋਕਾਂ ਨੇ ਸਮਰਥਨ ਦੇਕੇ ਆਪਣੀਆ ਦੁਕਾਨਾਂ ਬੰਦ ਕਰਕੇ ਇਸ ਧਰਨੇ ਵਿਚ ਸ਼ਾਮਲ ਹੋ ਕੇ ਕਿਸਾਨਾਂ ਦਾ ਸਾਥ ਦਿੱਤਾ। ਇਸ ਮੌਕੇ ਕਾਮਰੇਡ ਤੇਜਾ ਸਿੰਘ, ਮਹਿਤਾਬ ਸਿੰਘ, ਫੁੰਮਣ ਸਿੰਘ, ਮਲਕੀਤ ਚੰਦ ਸਾਬਕਾ ਸਰਪੰਚ, ਮੇਹਰ ਚੰਦ ਵਡੇਰਾ ਸਰਪੰਚ, ਬਿਹਾਰੀ ਲਾਲ ਨੰਬਰਦਾਰ, ਗੁਰਪਿੰਦਰ ਸਿੰਘ ਸਰਪੰਚ ਕਿੜਿਆ ਵਾਲਾ, ਜਗਦੀਸ਼ ਕੁਮਾਰ, ਹਰਕ੍ਰਿਸ਼ਨ ਕੁਮਾਰ, ਵਰਿੰਦਰ ਸਿੰਘ ਪ੍ਰਧਾਨ, ਸੁਖਕਰਨ ਸਿੰਘ ਸਰਪੰਚ ਖੁੰਡਵਾਲਾ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਕਰਮ ਸਿੰਘ ਸਾਬਕਾ ਸਰਪੰਚ ਰੰਗੀਲਾ, ਕਮਲਦੀਪ ਸਿੰਘ ਰੰਗੀਲਾ, ਰਾਮ ਲੁਭਾਇਆ ਰੰਗੀਲਾ, ਸੁਖਵਿੰਦਰ ਸਿੰਘ ਮਾਨ ਕਿੜਿਆ ਵਾਲਾ, ਪੂਰਨ ਕੰਬੋਜ ਸਿੰਘੇਵਾਲਾ, ਆੜਤੀਆ ਯੂਨੀਅਨ ਦੇ ਪ੍ਰਧਾਨ ਮਨੀਸ ਮਹਿਤਾ, ਸਾਬਕਾ ਪ੍ਰਧਾਨ ਅਵਿਨਾਸ ਕਾਮਰਾ,  ਸੋਭਾ ਰਾਮ, ਅੰਕੁਸ ਧੰਜੂ, ਵਰਿੰਦਰ ਕੰਬੋਜ ਅਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।


Shyna

Content Editor

Related News