ਪੈਸਿਆਂ ਦੇ ਲੈਣ-ਦੇਣ ਕਾਰਨ ਵਿਅਕਤੀ ਨੇ ਕੀਤੀ ਆਤਮ-ਹੱਤਿਆ

10/17/2018 6:39:42 AM

ਫਾਜ਼ਿਲਕਾ, (ਨਾਗਪਾਲ, ਲੀਲਾਧਰ)– 5 ਦਿਨ ਪਹਿਲਾਂ ਫਾਜ਼ਿਲਕਾ ਦੇ ਕੈਂਟ ਰੋਡ ਵਾਸੀ ਰਣਜੀਤ ਸਿੰਘ ਵੱਲੋਂ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਸਪਰੇਅ ਪੀ ਕੇ ਆਤਮ-ਹੱਤਿਆ ਕਰ ਲਏ ਜਾਣ ਦੇ ਮਾਮਲੇ ’ਚ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਅੱਜ ਇਥੇ ਜਾਰੀ ਇਕ ਬਿਆਨ ’ਚ ਪੁਲਸ ਤੋਂ ਇਸ ਮਾਮਲੇ ’ਚ ਨਾਮਜ਼ਦ ਸੁਨੀਲ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਬਿਆਨ ’ਚ ਉਸ ਨੇ  ਇਸ ਮਾਮਲੇ ’ਚ ਇਕ ਸ਼ਿਵ ਸੈਨਾ ਨੇਤਾ ਵੱਲੋਂ ਦਿੱਤਾ ਗਿਆ ਬਿਆਨ ਕਿ ਸ਼ਿਵ ਸੈਨਾ ਨੇਤਾ ਸੁਨੀਲ ਕੁਮਾਰ ਅਤੇ ਉਸ ਦੇ ਪਿਤਾ ਦਾ ਰਣਜੀਤ ਸਿੰਘ ਨਾਲ ਕੋਈ ਲੈਣ-ਦੇਣ ਨਹੀਂ ਹੈ, ਨੂੰ ਗਲਤ ਦੱÎਸਿਆ ਅਤੇ ਇਕਰਾਰਨਾਮਾ ਜਾਰੀ ਕੀਤਾ। ਉਸ ਨੇ ਕਿਹਾ ਕਿ ਇਸ ਮਾਮਲੇ ’ਚ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼  ਲਈ ਮਜਬੂਰ ਹੋਵੇਗਾ।